ਫਿਰੋਜ਼ਪੁਰ/ਜਲਾਲਾਬਾਦ, (ਕੁਲਦੀਪ, ਕੁਮਾਰ, ਮਿੱਕੀ)—ਨਸ਼ਿਆਂ ਖਿਲਾਫ ਲੜੀ ਜਾ ਰਹੀ ਜੰਗ ਨੂੰ ਸਾਡੀ ਸਭ ਤੋਂ ਵੱਡੀ ਤਰਜੀਹ ਰਹੇਗੀ ਤੇ ਇਨ੍ਹਾਂ ਦਾ ਮੁਕੰਮਲ ਖਾਤਮਾ ਸਾਡਾ ਪਹਿਲਾ ਨਿਸ਼ਾਨਾ ਰਹੇਗਾ। ਇਹ ਪ੍ਰਗਟਾਵਾ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਐੱਮ. ਐੱਸ. ਛੀਨਾ ਨੇ ਆਪਣਾ ਅਹੁਦਾ ਸੰਭਾਲਨ ਸਮੇਂ ਪੱਤਰਕਾਰਾਂ ਨਾਲ ਗੱੱਲਬਾਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਾਡੀਆਂ ਟੀਮਾਂ ਚੰਗੇ ਨਤੀਜੇ ਦੇ ਰਹੀਆਂ ਹਨ ਪਰ ਜੇਕਰ ਲੋੜ ਮਹਿਸੂਸ ਹੋਈ ਤਾਂ ਰਣਨੀਤੀ 'ਚ ਤਬਦੀਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੇਰੇ ਨਾਲ ਕਿਸੇ ਸਮੇਂ ਵੀ ਗੱਲਬਾਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਰੇਂਜ ਦੇ ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲੇ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਹਨ, ਜਿਸ ਕਾਰਨ ਨਸ਼ਿਆਂ ਦੀ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਫਿਰ ਵੀ ਸਾਡੀਆਂ ਟੀਮਾਂ ਤੇ ਏਜੰਸੀਆਂ ਹਰ ਪੱਖ 'ਤੇ ਵਿਚਾਰ-ਵਟਾਂਦਰਾ ਕਰ ਕੇ ਪੂਰੀ ਤਨਦੇਹੀ ਨਾਲ ਆਪਣਾ ਕੰਮ ਨੂੰ ਅੰਜਾਮ ਦੇ ਰਹੀਆਂ ਹਨ।
ਉਨ੍ਹਾਂ ਕਿਸਾਨਾਂ ਜਾਂ ਹੋਰ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਾਰਿਆਂ ਦੀ ਆਰਥਕ ਪ੍ਰੇਸ਼ਾਨੀ ਨਹੀਂ ਹੁੰਦੀ, ਸਗੋਂ ਕਈ ਵਾਰ ਘਰਾਂ ਦੇ ਨਿੱਕੇ-ਨਿੱਕੇ ਮਸਲੇ ਜ਼ਿੰਦਗੀ 'ਚ ਭੂਚਾਲ ਪੈਦਾ ਕਰ ਦਿੰਦੇ ਹਨ, ਜਿਨ੍ਹਾਂ ਦਾ ਨਤੀਜਾ ਕਈ ਵਾਰ ਇਸ ਹੱਦ ਤੱਕ ਭਿਆਨਕ ਹੋ ਜਾਂਦਾ ਹੈ ਕਿ ਵਿਅਕਤੀ ਆਪਣੀ ਜੀਵਨ ਲੀਲਾ ਤੱਕ ਖਤਮ ਕਰ ਬੈਠਦਾ ਹੈ।
ਉਨ੍ਹਾਂ ਕਿਹਾ ਕਿ ਲੋਕ ਪੁਲਸ 'ਤੇ ਬਹੁਤ ਵੱਡਾ ਭਰੋਸਾ ਕਰ ਕੇ ਮਦਦ ਲਈ ਆਉਂਦੇ ਹਨ। ਉਨ੍ਹਾਂ ਦੇ ਭਰੋਸੇ 'ਤੇ ਖਰਾ ਉਤਰਨ ਲਈ ਸਾਡੇ ਸਾਰੇ ਹੀ ਅਧਿਕਾਰੀ ਵਚਨਬੱਧ ਤੇ ਯਤਨਸ਼ੀਲ ਹਨ। ਹਰੇਕ ਪੱਧਰ ਦੇ ਪੁਲਸ ਮੁਲਾਜ਼ਮਾਂ ਨੂੰ ਲੋਕਾਂ ਨਾਲ ਸਲੀਕੇ ਨਾਲ ਪੇਸ਼ ਆਉਣ ਸਬੰਧੀ ਸਮੇਂ-ਸਮੇਂ 'ਤੇ ਟਰੇਨਿੰਗ ਆਦਿ ਦੇ ਕੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿਣ ਵਾਸਤੇ ਹਦਾਇਤਾਂ ਕੀਤੀਆਂ ਜਾਂਦੀਆਂ ਹਨ।
ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਬੇਅਦਬੀ ਮਾਮਲਿਆਂ 'ਤੇ ਵੱਡਾ ਫੈਸਲਾ (ਵੀਡੀਓ)
NEXT STORY