ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)- ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦੇ ਨਾਲੋਂ ਲੰਘਦੀਆਂ ਰਾਜਸਥਾਨ ਅਤੇ ਸਰਹੰਦ ਫੀਡਰ ਬੀਤੀ ਰਾਤ ਪਿੰਡ ਭੁੱਲਰ ਲਈ ਹੀ ਕਾਲ ਬਣ ਜਾਣਾ ਸੀ। ਜੇਕਰ ਸਹੀਂ ਮੌਕੇ ਤੇ ਇੱਕ ਵਿਅਕਤੀ ਇਸ ਸਬੰਧੀ ਪਿੰਡ ਵਾਸੀਆਂ ਅਤੇ ਵਿਭਾਗ ਨੂੰ ਸੂਚਨਾ ਨਾ ਦਿੰਦਾ। ਪਿੰਡ ਵਿਚ ਡਰ ਦਾ ਮਾਹੌਲ ਬਣ ਗਿਆ ਅਤੇ ਅੱਜ ਵਿਭਾਗ ਦੇ ਅਧਿਕਾਰੀਆਂ ਨੇ ਜਿੱਥੇ ਨਹਿਰ ਦੇ ਕਿਨਾਰਿਆਂ ਦੀ ਰਿਪੇਅਰਿੰਗ ਦਾ ਭਰੋਸਾ ਦਿੱਤਾ ਉੱਥੇ ਹੀ ਅਣਗਹਿਲੀ ਵਰਤਣ ਵਾਲੇ ਮੁਲਾਜ਼ਮ ਵਿਰੁੱਧ ਕਾਰਵਾਈ ਕਰਨ ਦਾ ਵੀ ਭਰੋਸਾ ਦਿਵਾਇਆ।
ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮਾਰਗ ਤੇ ਸਥਿਤ ਪਿੰਡ ਭੁੱਲਰ ਦੇ ਕਈ ਵਾਸੀ ਅੱਜ ਵੀ ਡਰ ਦੇ ਮਾਹੌਲ ਵਿਚ ਹਨ। ਕਥਿਤ ਤੌਰ ਤੇ ਬੀਤੀ ਰਾਤ ਹੋਇਆ ਇੰਝ ਕਿ ਪਿੰਡ ਭੁੱਲਰ ਦੇ ਨਾਲ ਵਗਦੀਆਂ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਦੋਵਾਂ ਵਿਚੋਂ ਰਾਜਸਥਾਨ ਫੀਡਰ ਦਾ ਪਾਣੀ ਇੰਨਾ ਚੜ੍ਹ ਗਿਆ ਕਿ ਜੇਕਰ ਸਮੇਂ ਸਿਰ ਗੇਟ ਨਾ ਖੁੱਲ੍ਹਦੇ ਤਾਂ ਕੁਝ ਹੀ ਮਿੰਟਾ ਵਿਚ ਪਿੰਡ ਵਾਸੀਆਂ ਅਨੁਸਾਰ ਪਿੰਡ ਡੁੱਬ ਜਾਣਾ ਸੀ। ਪਿੰਡ ਵਾਸੀਆਂ ਅਨੁਸਾਰ ਕਥਿਤ ਤੌਰ ਤੇ ਪਾਣੀ ਦੀ ਬੰਦੀ ਹੈ ਜਿਸ ਕਾਰਨ ਪਿੰਡ ਭੁੱਲਰ ਤੋਂ ਅੱਗੇ ਪੁੱਲ ਹੇਠ ਲੱਗੇ ਨਹਿਰ ਦੇ ਗੇਟ ਸੁੱਟੇ ਹੋਏ ਹਨ , ਬੀਤੀ ਰਾਤ ਇਹ ਗੇਟ ਚੁੱਕੇ ਬਿਨ੍ਹਾਂ ਅਤੇ ਗੇਟਾਂ ਤੇ ਬਿਨ੍ਹਾਂ ਕਿਸੇ ਸੂਚਨਾ ਦਿੱਤੇ ਨਹਿਰ 'ਚ ਪਿੱਛੋਂ ਪਾਣੀ ਛੱਡ ਦਿੱਤਾ ਗਿਆ ਅਤੇ ਨਹਿਰ ਬਿਲਕੁਲ ਕਿਨਾਰੇ ਤੱਕ ਚੜ੍ਹ ਗਈ। ਅੱਧੀ ਰਾਤ ਬਾਅਦ ਇੱਥੋ ਲੰਘ ਰਹੇ ਇੱਕ ਵਿਅਕਤੀ ਨੇ ਪਿੰਡ ਦੇ ਨਹਿਰ ਕਿਨਾਰੇ ਵਸਦੇ ਘਰਾਂ ਨੂੰ ਸੂਚਿਤ ਕੀਤਾ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਅਨਾਊਸਮੈਂਟ ਕਰਾਈ ਗਈ ਅਤੇ ਕੁਝ ਹੀ ਸਮੇਂ ਬਾਅਦ ਪਿੰਡ ਵਾਸੀ ਮੁੱਖ ਰੋਡ ਤੇ ਇਕੱਠੇ ਹੋਏ ਅਤੇ ਉਨ੍ਹਾਂ ਪੁਲਸ, ਪ੍ਰਸਾਸਨ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਨਹਿਰ ਦੇ ਕਿਨਾਰੇ ਬੁਰੀ ਤਰ੍ਹਾਂ ਭੁਰੇ ਹੋਣ ਕਾਰਨ ਕਈ ਥਾਵਾਂ ਤੋਂ ਪਿੰਡ ਵਾਲੇ ਪਾਸੇ ਪਾਣੀ ਆਉਣ ਲੱਗਾ। ਇਸ ਉਪਰੰਤ ਜਦ ਪਿੰਡ ਵਾਸੀਆਂ ਨੇ ਸੂਚਨਾ ਦਿਤੀ ਤਾਂ ਗੇਟ ਖੋਲ੍ਹੇ ਗਏ ਤਾਂ ਪਾਣੀ ਦਾ ਵਹਾਅ ਘੱਟ ਹੋਇਆ। ਵਿਭਾਗ ਦੇ ਮੌਕੇ ਤੇ ਪਹੁੰਚੇ ਅਧਿਕਾਰੀ ਗਗਨਦੀਪ ਸਿੰਘ ਨੇ ਮੰਨਿਆ ਕਿ ਇਹ ਅਣਗਹਿਲੀ ਹੈ ਅਤੇ ਜਿਸ ਵੀ ਮੁਲਾਜ਼ਮ ਵੱਲੋਂ ਇਹ ਅਣਗਹਿਲੀ ਹੋਈ ਹੈ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ ਪਿੰਡ ਵਾਸੀਆਂ ਅਨੁਸਾਰ ਜੇਕਰ ਪਾਣੀ ਸਬੰਧੀ ਪਿੰਡ ਵਾਸੀਆਂ ਨੂੰ ਸਮੇਂ ਸਿਰ ਸੂਚਨਾ ਨਾ ਮਿਲਦੀ ਜਾਂ ਪਿੰਡ ਵਾਸੀ ਵਿਭਾਗ ਨੂੰ ਸੂਚਿਤ ਨਾ ਕਰਦੇ ਤਾਂ ਕੁਝ ਹੀ ਮਿੰਟਾਂ ਵਿਚ ਪੂਰਾ ਪਿੰਡ ਡੁੱਬ ਜਾਣਾ ਸੀ। ਉਨ੍ਹਾਂ ਇਸ ਮਾਮਲੇ ਚ ਅਣਗਹਿਲੀ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਵਰਨਣਯੋਗ ਹੈ ਕਿ ਵਿਭਾਗੀ ਅਧਿਕਾਰੀ ਨੇ ਜਿਥੇ ਸਬੰਧਿਤ ਮੁਲਾਜ਼ਮ ਤੇ ਕਾਰਵਾਈ ਦਾ ਭਰੋਸਾ ਦਿਵਾਇਆ ਉਥੇ ਹੀ ਨਹਿਰ ਦੇ ਖੁਰ ਰਹੇ ਕਿਨਾਰਿਆਂ ਨੂੰ ਵੀ ਜਲਦ ਠੀਕ ਕਰਵਾਉਣ ਦਾ ਭਰੋਸਾ ਦਿੱਤਾ।
ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ਾਦੇ ਢੰਗ ਨਾਲ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ
NEXT STORY