ਨਿਹਾਲ ਸਿੰਘ ਵਾਲਾ, (ਬਾਵਾ)- ਨਿਹਾਲ ਸਿੰਘ ਵਾਲਾ ਸ਼ਹਿਰ ਅੰਦਰ ਲੁੱਟ ਖੋਹ ਦੀਆਂ ਘਟਨਾਵਾਂ ਠੱਲਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਕਾਰਨ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ। ਅੱਜ ਦਿਨ-ਦਿਹਾੜੇ ਮੁੜ ਇਕ ਔਰਤ ਸਮੇਤ ਤਿੰਨ ਲੁਟੇਰਿਆਂ ਨੇ ਇਕ ਔਰਤ ਤੋਂ ਦੋ ਹਜ਼ਾਰ ਦੀ ਨਕਦੀ ਅਤੇ ਉਸਦੇ ਕੰਨਾ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਲੁੱਟ ਲਈਆਂ ਅਤੇ ਫਰਾਰ ਹੋ ਗਏ।
ਪੀੜਤ ਮਹਿਲਾ ਮੁਕੰਦ ਕੌਰ ਪਤਨੀ ਬਾਰਾ ਸਿੰਘ ਵਾਸੀ ਧੂੜਕੋਟ ਰਣਸੀਂਹ ਨੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਦੁਪਹਿਰ 12 ਵਜੇ ਇਕ ਅਤੇ ਉਸਦੇ ਦੋ ਸਾਥੀਆਂ ਨੇ ਉਸ ਪਾਸੋਂ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਅਤੇ 2000 ਰੁਪਏ ਨਕਦ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਜਦੋਂ ਥਾਣਾ ਨਿਹਾਲ ਸਿੰਘ ਵਾਲਾ ਦੇ ਥਾਣਾ ਮੁਖੀ ਪਲਵਿੰਦਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਦੋ ਦਿਨ ਪਹਿਲਾ ਹੀ ਇਕ ਔਰਤ ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨਕਦੀ ਅਤੇ ਸੋਨੇ ਦੀਆਂ ਮੁੰਦਰੀਆਂ ਖੋਹ ਲਈਆਂ ਸਨ।
ਪਟਿਆਲਾ 'ਚ ਕੋਰੋਨਾ ਧਮਾਕਾ, ਇਕੋ ਦਿਨ ਸਾਹਮਣੇ ਆਏ 41 ਪਾਜ਼ੇਟਿਵ ਮਾਮਲੇ
NEXT STORY