ਬੁਢਲਾਡਾ (ਬਾਂਸਲ) ਯਿਸ਼ੂ ਮਸੀਹ ਦੇ ਈਸਟਰਦਿਵਸ ਦੇ ਮੌਕੇ ਤੇ ਸਥਾਨਕ ਚਰਚ ਵਿੱਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਨੇ ਮਸੀਹ ਭਾਈਚਾਰੇ ਦੇ ਲੋਕਾਂ ਨਾਲ ਦਿਵਸ ਉਲਾਸ ਨਾਲ ਮਨਾਇਆ ਗਿਆ।| ਇਸ ਮੋਕੇ ਤੇ ਪਾਸਟਰ ਅਬਦੁੱਲ ਮਸੀਹ ਅਤੇ ਸਮੂਹ ਕਲਸੀਆ ਦੀ ਹਾਜ਼ਰੀ 'ਚ ਯਿਸ਼ੂ ਮਸੀਹ ਦਾ ਗੁਣਗਾਨ ਕੀਤਾ ਗਿਆ। ਪਾਧਰੀ ਸੰਜੀਵ ਅਨੰਦ ਨੇ ਕਿਹਾ ਕਿ ਸਾਡੇ ਪ੍ਰੇਮ ਪਿਤਾ ਪ੍ਰਮਾਤਮਾ ਯਿਸ਼ੂ ਮਸੀਹ ਦਾ ਅੱਜ ਜੀ ਉੱਠਣ ਦਾ ਦਿਨ ਹੈ| ਇਸ ਮੋਕੇ ਤੇ ਪ੍ਰਮਾਤਮਾ ਦੀ ਆਮਦ ਮੌਕੇ ਸਮੂਹ ਭਾਈਚਾਰਾ ਇਹ ਦਿਨ ਖੁਸ਼ੀਆ ਨਾਲ ਮਨਾਉਂਦਾ ਹੈ| ਇਸ ਮੌਕੇ ਤੇ ਬੋਲਦਿਆ ਬੀਬਾ ਹਰਸਿਮਰਤ ਕੋਰ ਬਾਦਲ ਨੇ ਕਿਹਾ ਕਿ ਪਵਿੱਤਰ ਯਸਾਯਾਹ 41/10 ਅਨੁਸਾਰ ਪ੍ਰਭੂ ਕਹਿੰਦੇ ਹਨ, ਨਾ ਡਰ ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ ਮੈਂ ਤੇਰੇ ਪਰਮ੍ਹੇਵਰ ਜੌ ਹਾਂ, ਮੇਂ ਤੁਹਾਨੂੰ ਜੋਰ ਬਖਸ਼ਾਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਗਾਂ ਦੇ ਵਾਂਕ ਅਨੁਸਾਰ ਪ੍ਰਭੂ ਹਰ ਪ੍ਰਾਣੀ ਦੇ ਮਦਦਗਾਰ ਹਨ| ਇਸ ਮੌਕੇ ਤੇ ਪਾਸਟਰ ਅਬਦੁੱਲ ਮਸੀਹ ਨੇ ਸਮੂਹ ਮਸੀਹ ਭਾਈਚਾਰੇ ਦੀ ਹਾਜ਼ਰੀ ਵਿੱਚ ਪ੍ਰਮਾਤਮਾ ਅੱਗੇ ਬੀਬਾ ਹਰਸਿਮਰਤ ਕੋਰ ਦੇ ਪਰਿਵਾਰ ਦੀ ਖ੍ਹੁਹਾਲੀ ਅਤੇ ਸਿਆਸੀ ਪੜਾਅ ਵਿੱਚ ਤਰੱਕੀ ਦੀ ਕਾਮਨਾ ਕੀਤੀ।| ਇਸ ਤੋਂ ਪਹਿਲਾ ਬੀਬਾ ਹਰਸਿਮਰਤ ਕੌਰ ਨੇ ਮਸੀਹ ਭਾਈਚਾਰੇ ਦੀਆਂ ਮੁਸ਼ਕਲਾਂ ਸੰਬੰਧੀ ਠੇਕੇਦਾਰ ਗੁਰਪਾਲ ਸਿੰਘ ਦੀ ਅਗਵਾਈ ਹੇਠ ਸਮੱਸਿਆਵਾਂ ਨੂੰ ਸੁਣਦਿਆਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਤੇ ਡਾ. ਨਿਸ਼ਾਨ ਸਿੰਘ, ਕੋਸਲਰ ਸੁਖਵਿੰਦਰ ਕੋਰ ਸੁੱਖੀ, ਕਰਮਜੀਤ ਸਿੰਘ ਮਾਘੀ, ਸਾਬਕਾ ਸਰਪੰਚ ਦਰ੍ਹਨ ਸਿੰਘ ਰੱਲੀ, ਲਾਲ ਚੰਦ ਮਸੀਹ ਤੋਂ ਇਲਾਵਾ ਮਸੀਹ ਭਾਈਚਾਰੇ ਦੇ ਲੋਕ ਹਾਜ਼ਰ ਸਨ।
ਖਹਿਰਾ ਅਤੇ ਮਾਸਟਰ ਬਲਦੇਵ ਦੀ ਖੁੱਸ ਜਾਵੇਗੀ ਵਿਧਾਇਕੀ : ਅਮਨ ਅਰੋੜਾ
NEXT STORY