ਧਨੌਲਾ (ਰਾਈਆਂ): ਥਾਣਾ ਧਨੌਲਾ ਦੀ ਪੁਲਸ ਨੇ ਘਰ ’ਚ ਇਕੱਲੇ ਰਹਿ ਰਹੇ ਬਜ਼ੁਰਗ ਦੀ ਕੁੱਟਮਾਰ ਕਰ ਕੇ ਕਤਲ ਕਰ ਨਹਿਰ ’ਚ ਸੁੱਟਣ ਦੇ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।ਥਾਣੇਦਾਰ ਗੁਰਤਾਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਿਮਰਨਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਬੁਰਜ ਰਾਠੀ ਜ਼ਿਲ੍ਹਾ ਮਾਨਸਾ ਨੇ ਦੱਸਿਆ ਕਿ ਮੁਦੈਲਾ ਦੀ ਮਾਤਾ ਗੁਰਮੀਤ ਕੌਰ ਦੀ ਮੌਤ ਹੋ ਚੁੱਕੀ ਹੈ, ਉਸ ਦਾ ਭਰਾ ਇੰਦਰਜੀਤ ਸਿੰਘ ਨਾਨਕੇ ਪਿੰਡ ਲੌਂਗੋਵਾਲ ਪਿਛਲੇ 10 ਸਾਲਾਂ ਤੋਂ ਰਹਿੰਦਾ ਹੈ। ਉਸਦਾ ਪਿਤਾ ਗੁਰਲਾਲ ਸਿੰਘ ਪੁੱਤਰ ਤੇਜਾ ਸਿੰਘ (50 ਸਾਲ) ਵਾਸੀ ਪੰਧੇਰ ਘਰ ’ਚ ਇਕੱਲਾ ਹੀ ਰਹਿੰਦਾ ਸੀ।
25 ਜੁਲਾਈ ਨੂੰ ਉਸ ਦਾ ਪਿਤਾ ਘਰ ਨਾ ਹੋਣ ਕਰ ਕੇ ਅਤੇ ਫੋਨ ਬੰਦ ਹੋਣ ਕਰ ਕੇ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਦੀ ਲਾਸ਼ ਥਾਣਾ ਸਦਰ ਮਾਨਸਾ ਦੇ ਏਰੀਆ ਪਿੰਡ ਖੋਖਰ ਤੋਂ ਮਿਲੀ। ਉਸ ਦੇ ਪਿਤਾ ਦੇ ਮੱਥੇ ਅਤੇ ਠੋਡੀ ’ਤੇ ਸੱਟ ਦੇ ਨਿਸ਼ਾਨ ਸਨ ਅਤੇ ਘਰ ’ਚ ਵੀ ਖੂਨ ਦੇ ਨਿਸ਼ਾਨ ਸਨ ਅਤੇ ਕੱਪੜਿਆਂ ਆਦਿ ਨੂੰ ਵੀ ਖੂਨ ਲੱਗਾ ਹੋਇਆ। ਉਸ ਦੇ ਪਿਤਾ ਨੂੰ ਕਿਸੇ ਨਾ-ਮਾਲੂਮ ਵਿਅਕਤੀ ਨੇ ਕਤਲ ਕਰ ਕੇ ਨਹਿਰ ’ਚ ਸੁੱਟ ਦਿੱਤਾ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਖੇਤਾਂ ’ਚ ਕੰਮ ਕਰਦੇ ਕਿਸਾਨ ਦੀ ਸੱਪ ਦੇ ਡੰਗਣ ਨਾਲ ਮੌਤ, 5 ਧੀਆਂ ਦੇ ਸਿਰ 'ਤੋਂ ਉੱਠਿਆ ਪਿਓ ਦਾ ਸਾਇਆ
NEXT STORY