ਜੋਧਾਂ ਲਲਤੋਂ/ਗੁਰੂਸਰ ਸੁਧਾਰ, (ਰਵਿੰਦਰ)- ਕਸਬਾ ਜੋਧਾਂ ’ਚ ਲੁਧਿਆਣਾ-ਜੋਧਾਂ ਸਡ਼ਕ ’ਤੇ ਵਾਪਰੇ ਸਡ਼ਕ ਹਾਦਸੇ ਦੌਰਾਨ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੇਡ਼ਲੇ ਪਿੰਡ ਢੈਪਈ ਦਾ ਇਕ ਬਜ਼ੁਰਗ ਹੁਸ਼ਿਆਰ ਸਿੰਘ ਪੁੱਤਰ ਕਰਤਾਰ ਸਿੰਘ ਸਾਈਕਲ ’ਤੇ ਸਵਾਰ ਹੋ ਕੇ ਕਿਸੇ ਕੰਮ ਜੋਧਾਂ ਬਾਜ਼ਾਰ ਆਇਆ ਸੀ ਕਿ ਪਿਛੋਂ ਇਕ ਮਿੰਨੀ ਬੱਸ ਉਸ ਨਾਲ ਟਕਰਾ ਗਈ ਜਿਸ ਕਾਰਨ ਹੁਸ਼ਿਆਰ ਸਿੰਘ ਸਖਤ ਜ਼ਖਮੀ ਹੋ ਗਿਆ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ ਲਿਜਾਇਆ ਗਿਆ ਜਿਥੇ ਕੁੱਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਜੋਧਾਂ ਦੀ ਪੁਲਸ ਮੌਕੇ ’ਤੇ ਪੱਜੀ ਅਤੇ ਮ੍ਰਿਤਕ ਦੇ ਲਡ਼ਕੇ ਦਰਸ਼ਨ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਹੈ।
ਕੈਨੇਡਾ ਭੇਜਣ ਦੇ ਨਾਂ 'ਤੇ ਕੀਤੀ 20 ਲੱਖ ਦੀ ਠੱਗੀ
NEXT STORY