ਜਲਾਲਾਬਾਦ,(ਸੇਤੀਆ) : ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗਲੀ ਬਾਬਾ ਬਚਨ ਦਾਸ ਵਾਲੀ 'ਚੋਂ ਇਕ ਪਰਿਵਾਰ ਵਲੋਂ ਘਰ ਦੇ ਬਾਹਰ ਪਾਣੀ ਦਾ ਬੋਰ ਕਰਵਾਇਆ ਜਾ ਰਿਹਾ ਸੀ। ਜਦੋਂ ਬੋਰ ਕਰਨ ਵਾਲੇ ਵਿਅਕਤੀ ਬੋਰ ਵਾਲੀ ਮਸ਼ੀਨ ਉਤਾਰਨ ਲੱਗੇ ਤਾ ਉਪਰੋਂ ਬਿਜਲੀ ਦੀ ਤਾਰ ਨਾਲ ਮਸ਼ੀਨ ਟਕਰਾਅ ਗਈ ਤੇ ਮਸ਼ੀਨ 'ਚ ਕਰੰਟ ਆ ਗਿਆ । ਜਿਸ ਨਾਲ ਮਲਕੀਤ ਸਿੰਘ (30) ਪੁੱਤਰ ਮੇਹਰ ਸਿੰਘ ਪਿੰਡ ਢੰਡੀ ਕਦੀਮ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਕੁਲਵਿੰਦਰ ਸਿੰਘ (31) ਪੁੱਤਰ ਗੁਰਦੀਪ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਾਇਆ ਗਿਆ। ਕੁਲਵਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉਧਰ ਥਾਣਾ ਸਿਟੀ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕੇ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਲਈ ਫਾਜ਼ਿਲਕਾ ਭੇਜ ਦਿੱਤਾ ਗਿਆ ਹੈ।
ਲੁਧਿਆਣਾ ਜ਼ਿਲ੍ਹੇ 'ਚ 312 ਨਵੇਂ ਮਰੀਜ਼ਾਂ ਦੀ ਪੁਸ਼ਟੀ, 11 ਦੀ ਮੌਤ
NEXT STORY