ਫਰੀਦਕੋਟ(ਜਗਦੀਸ਼)-ਪਿੰਡ ਅਜਿੱਤ ਗਿੱਲ ਵਿਖੇ ਪਾਲਤੂ ਦੁੱਧਾਰੂ ਪਸ਼ੂਆਂ ਦੇ ਚੋਰੀ ਹੋ ਜਾਣ ਦੇ ਮਾਮਲੇ ’ਚ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪਿੰਡ ਅਜਿੱਤ ਗਿੱਲ ਨਿਵਾਸੀ ਜਗਮੇਲ ਸਿੰਘ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਆਪਣੇ ਰਿਹਾਇਸ਼ੀ ਮਕਾਨ ਨਾਲ ਬਣਾਈ ਹਵੇਲੀ ’ਚ ਮੱਝਾਂ ਅਤੇ ਗਾਵਾਂ ਪਾਲੀਆਂ ਹੋਈਆਂ ਹਨ ਅਤੇ ਬੀਤੀ 28 ਅਕਤੂਬਰ ਨੂੰ ਜਦੋਂ ਸਵੇਰੇ ਉਹ ਹਵੇਲੀ ’ਚ ਗਿਆ ਤਾਂ ਸ਼ੈੱਡ ਦੇ ਗੇਟ ਨੂੰ ਬਾਹਰੋਂ ਲਾਇਆ ਤਾਲਾ ਟੁੱਟਾ ਪਿਆ ਸੀ। ਜਦੋਂ ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਹਵੇਲੀ ’ਚੋਂ ਪਸ਼ੂ ਗਾਇਬ ਸਨ। ਇਸ ਸ਼ਿਕਾਇਤ ’ਤੇ ਥਾਣਾ ਜੈਤੋ ਵਿਖੇ ਦਰਜ ਕੀਤੇ ਮੁਕੱਦਮੇ ਦੀ ਤਫਤੀਸ਼ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਵੱਲੋਂ ਜਾਰੀ ਹੈ।
ਪੰਜਾਬ ਪੁਲਸ ਦੇ ਸੀਆਈਡੀ ਵਿਭਾਗ ਦੇ ਮੁਲਾਜ਼ਮ ਨਾਲ ਵੱਡੀ ਠੱਗੀ, ਹੈਰਾਨ ਕਰੇਗਾ ਪੂਰਾ ਮਾਮਲਾ
NEXT STORY