ਫਰੀਦਕੋਟ (ਜਗਤਾਰ) - ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵਲੋਂ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਮਾਸਟਰ ਬਲਦੇਵ ਨੂੰ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਆਗੂਆਂ ਦੀ ਵਿਧਾਇਕੀ ਛੇਤੀ ਹੀ ਚਲੀ ਜਾਵੇਗੀ ਅਤੇ ਇਹ ਦੋਵੇਂ ਆਗੂ ਮੂੜ ਤੋਂ ਚੋਣ ਜਿੱਤ ਕੇ ਵਿਧਾਇਕ ਨਹੀਂ ਬਣ ਸਕਦੇ। ਮਿਲੀ ਜਾਣਕਾਰੀ ਅਨੁਸਾਰ ਹਲਕਾ ਸੁਨਾਮ ਦੇ ਪਾਰਟੀ ਵਿਧਾਇਕ ਅਮਨ ਅਰੋੜਾ ਅੱਜ ਲੋਕ ਸਭਾ ਫ਼ਰੀਦਕੋਟ ਦੇ ਉਮੀਦਵਾਰ ਪ੍ਰੋ.ਸਾਧੂ ਸਿੰਘ ਕੋਲ ਆਏ ਹੋਏ ਹਨ, ਜਿਸ ਦੌਰਾਨ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਰਕਰਾਂ ਨੂੰ ਚੋਣ ਪ੍ਰੋਗਰਾਮਾਂ 'ਚ ਮਿਹਨਤ ਅਤੇ ਲਗਨ ਨਾਲ ਉਨ੍ਹਾਂ ਦਾ ਸਾਥ ਦੇਣ ਦੀ ਗੱਲ ਕਹੀ ਹੈ ਤਾਂਕਿ ਪਿੱਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰੋ. ਸਾਧੂ ਸਿੰਘ ਫ਼ਰੀਦਕੋਟ ਹਲਕੇ ਦੀ ਸੀਟ ਭਾਰੀ ਬਹੁਮਤ ਨਾਲ ਜਿੱਤ ਸਕਣ। ਜ਼ਿਕਰਯੋਗ ਹੈ ਕਿ ਮਾਸਟਰ ਬਲਦੇਵ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਵਿਧਾਇਕ ਬਣੇ ਸਨ।
ਚੰਦ ਭਾਨ ਡਰੇਨ ਤੇ ਨਹਾਉਣ ਗਏ ਦੋ ਬੱਚੇ ਪਾਣੀ 'ਚ ਡੁੱਬੇ
NEXT STORY