ਫ਼ਰੀਦਕੋਟ (ਰਾਜਨ)- ਪਿੰਡ ਮਚਾਕੀ ਖੁਰਦ ਵਾਲੀ ਸੜਕ 'ਤੇ ਸਥਿਤ ਇਕ ਪਨਗ੍ਰੇਨ ਦੇ ਗੋਦਾਮ 'ਚੋਂ ਲੁਟੇਰਿਆਂ ਨੇ ਤੜਕੇ ਮੂੰਹ ਹਨੇਰੇ ਦੋ ਟਰੱਕ ਕਣਕ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਥਾਣਾ ਸਿਟੀ ਦੀ ਪੁਲਸ ਨੇ ਵਿਖੇ ਖੁਰਾਕ ਸਪਲਾਈ ਵਿਭਾਗ ਦੇ ਇਕ ਅਧਿਕਾਰੀ ਦੇ ਬਿਆਨਾਂ 'ਤੇ ਲੁਟੇਰਿਆਂ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ। ਖੁਰਾਕ ਸਪਲਾਈ ਇੰਸਪੈਕਟਰ ਕੁਲਦੀਪ ਸਿੰਘ ਨੇ ਸ਼ਿਕਾਇਤ 'ਚ ਦੱਸਿਆ ਕਿ ਸਵੇਰੇ 3 ਵਜੇ ਦੇ ਕਰੀਬ 25-30 ਲੁਟੇਰੇ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਗੋਦਾਮ 'ਚ ਆਏ। ਕਾਪਿਆਂ ਅਤੇ ਕਿਰਪਾਨਾਂ ਦੇ ਜ਼ੋਰ 'ਤੇ ਲੁਟੇਰਿਆਂ ਨੇ ਗੋਦਾਮ ਵਿਚ ਕੰਮ ਕਰਦੇ ਸਕਿਓਰਿਟੀ ਗਾਰਡਾਂ ਦੇ ਹੱਥ ਪੈਰ ਬੰਨ੍ਹ ਕੇ ਉਨ੍ਹਾਂ ਦੇ ਮੋਬਾਇਲ ਆਪਣੇ ਕਬਜ਼ੇ 'ਚ ਲੈ ਲਏ।
ਇਸ ਉਪਰੰਤ ਉਹ ਗੋਦਾਮ 'ਚੋਂ ਕਣਕ ਦੇ ਗੱਟੇ ਦੋ ਟਰੱਕਾਂ ਵਿਚ ਲੱਦ ਕੇ ਅਤੇ ਇਥੇ ਲੱਗੀ ਐੱਲ. ਸੀ. ਡੀ. ਅਤੇ ਡੀ. ਵੀ. ਆਰ. ਲੈ ਕੇ ਫਰਾਰ ਹੋ ਗਏ। ਸ਼ਿਕਾਇਤਕਰਤਾ ਅਨੁਸਾਰ ਚੋਰੀ ਹੋਈ ਕਣਕ ਦੀ ਕੀਮਤ ਕਰੀਬ 10 ਲੱਖ 44 ਹਜ਼ਾਰ ਰੁਪਏ ਬਣਦੀ ਹੈ। ਇਸ ਮਾਮਲੇ ਵਿਚ ਦਰਜ ਮੁਕੱਦਮੇ ਦੀ ਤਫਤੀਸ਼ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਵਲੋਂ ਜਾਰੀ ਹੈ।
ਪੰਜਾਬ ਵਜ਼ਾਰਤ ਦੀ ਮੀਟਿੰਗ 9 ਨੂੰ, ਅਹਿਮ ਫੈਸਲਿਆਂ ਦੀ ਸੰਭਾਵਨਾ
NEXT STORY