ਧਰਮਕੋਟ(ਸਤੀਸ਼)-ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਲੜੀ ਤਹਿਤ ਅੱਜ ਸਮੂਹ ਕਿਸਾਨਾਂ ਵੱਲੋਂ ਮੋਗਾ-ਜਲੰਧਰ ਨੈਸ਼ਨਲ ਹਾਈਵੇ 'ਤੇ ਕਾਵਾਂ ਵਾਲਾ ਪੱਤਣ ਉੱਪਰ ਬਣੇ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਸ ਦੌਰਾਨ ਕਿਸਾਨਾਂ ਵੱਲੋਂ ਟੋਲ ਪਲਾਜ਼ੇ ਤੋਂ ਬਿਨ੍ਹਾਂ ਪਰਚੀ ਕਟਵਾਏ ਵਾਹਨਾਂ ਨੂੰ ਲੰਘਾਇਆ ਗਿਆ। ਇਸ ਮੌਕੇ ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕਿਸਾਨਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਡੋਬਣਾ ਚਾਹੁੰਦੀ ਹੈ।
ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਦੇ ਅੱਗੇ ਨਹੀਂ ਝੁੱਕਣਗੇ ਅਤੇ ਖੇਤੀਬਾੜੀ ਸਬੰਧੀ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਨੂੰ ਰੱਦ ਕਰਵਾ ਕੇ ਹੀ ਰਹਿਣਗੇ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਵਿਚਲੇ ਮੋਦੀ ਸਰਕਾਰ ਦੇ ਚਹੇਤੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਦਾ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਨਛੱਤਰ ਸਿੰਘ ਰਸੂਲਪੁਰ, ਸੁਖਵਿੰਦਰ ਸਿੰਘ ਪੀ.ਪੀ., ਪ੍ਰਧਾਨ ਮੰਤਰੀ ਬਾਜੇਕੇ, ਮਨਜੀਤ ਸਿੰਘ ਚੌਧਰੀਵਾਲ, ਜੱਥੇਦਾਰ ਵੀਰ ਸਿੰਘ, ਭੁਪਿੰਦਰ ਸਿੰਘ ਰਸੂਲਪੁਰ ਸਾਬਕਾ ਸਰਪੰਚ, ਹਰਨੇਕ ਸਿੰਘ ਬਾਜੇਕੇ ਸਰਪੰਚ, ਜੱਜ ਸਿੰਘ ਮੌਜਗੜ ਸਰਪੰਚ, ਗੁਰਨਿਸ਼ਾਨ ਸਿੰਘ ਸਰਪੰਚ ਕੈਲਾ, ਰੱਛਪਾਲ ਸਿੰਘ ਸੈਦ ਮੁਹਮੰਦ, ਡਾ. ਮਹਿਲ ਸਿੰਘ, ਬਲਵਿੰਦਰ ਸਿੰਘ ਤਾਰੇਵਾਲ, ਪਵਨਦੀਪ ਸਿੰਘ ਅਮੀਵਾਲ, ਬਲਵੀਰ ਸਿੰਘ ਮਾਨ, ਮਹਾਂਵੀਰ ਸੰਧੂ, ਰਾਜਾ ਸਿੱਧੂ, ਨਵੀ ਸ਼ਰਮਾ, ਅਜੈਬ ਸਿੰਘ ਕੈਲਾ ਤੋ ਇਲਾਵਾ ਵੱਡੀ ਗਿਣਤੀ 'ਚ ਲਾਗਲੇ ਪਿੰਡਾਂ ਦੇ ਕਿਸਾਨ ਹਾਜ਼ਰ ਸਨ।
ਪੰਜਾਬ ਸਰਕਾਰ ਵੱਲੋਂ ਕੋਰੋਨਾ ਯੋਧੇ ਬਣੇ 'ਸਿਹਤ ਕਾਮਿਆਂ' ਨਾਲ ਧੱਕਾ, ਰਾਤੋ-ਰਾਤ ਦਿੱਤਾ ਵੱਡਾ ਝਟਕਾ
NEXT STORY