ਭਾਦਸੋਂ, (ਅਵਤਾਰ/ਹਰਦੀਪ)— ਸੂਬਾ ਸਰਕਾਰ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਹਰ ਸਾਲ ਡੇਂਗੂ ਨਾਲ ਹਜ਼ਾਰਾਂ ਜਾਨਾਂ ਜਾਂਦੀਆਂ ਹਨ। ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਦੰਦਰਾਲਾ ਖਰੌਡ ਵਿਖੇ ਡੇਂਗੂ ਨਾਲ 60 ਸਾਲਾ ਸੋਹਣ ਲਾਲ ਤੇ ਉਸ ਦੇ 30 ਸਾਲਾ ਨੌਜਵਾਨ ਪੁੱਤਰ ਹਰਮੇਸ਼ ਕੁਮਾਰ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਤੇਜ਼ ਬੁਖਾਰ ਤੋਂ ਪੀੜਤ ਸਨ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਤੇ 10 ਸਾਲਾ ਪੁੱਤਰ ਨੂੰ ਰੋਂਦਾ-ਕੁਰਲਾਉਂਦਾ ਛੱਡ ਗਿਆ। ਪਿੰਡ 'ਚ ਵਾਪਰੇ ਇਸ ਦੁਖਾਂਤ ਨਾਲ ਸੋਗ ਦੀ ਲਹਿਰ ਹੈ।
ਡਿਪਟੀ ਕਮਿਸ਼ਨਰ ਨੇ ਸਰਪੰਚਾਂ, ਨੰਬਰਦਾਰਾਂ ਅਤੇ ਯੁਵਕ ਕਲੱਬਾਂ ਨਾਲ ਕੀਤੀ ਮੀਟਿੰਗ
NEXT STORY