ਬੱਧਨੀ ਕਲਾਂ, (ਬੱਬੀ)- ਪਿੰਡ ਦੋਧਰ ਸ਼ਰਕੀ ਵਿਖੇ ਇਕ ਔਰਤ ਨੂੰ ਗਲਤ ਸ਼ਬਦਾਵਲੀ ਵਰਤਣ ਤੇ ਉਸ ਦੀ ਕੁੱਟ-ਮਾਰ ਕਰਨ ਦੇ ਮਾਮਲੇ ਵਿਚ ਪਿੰਡ ਦੋਧਰ ਸ਼ਰਕੀ ਦੇ ਹੀ 2 ਵਿਅਕਤੀਆਂ ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੀਡ਼ਤ ਅੌਰਤ ਸਰਬਜੀਤ ਕੌਰ (30) ਪਤਨੀ ਮੁਕੰਦ ਸਿੰਘ ਵਾਸੀ ਦੋਧਰ ਸ਼ਰਕੀ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਕਿਹਾ ਕਿ 16 ਸਤੰਬਰ ਦੀ ਰਾਤ ਨੂੰ ਉਹ ਆਪਣੇ ਘਰ ਵਿਚ ਇਕੱਲੀ ਸੀ ਕਿ ਰਾਤ ਨੂੰ 10 ਵਜੇ ਦੇ ਕਰੀਬ ਪਿੰਡ ਦੇ ਹੀ ਦੋ ਵਿਅਕਤੀਆਂ ਨੇ ਆ ਕੇ ਘਰ ਦਾ ਦਰਵਾਜ਼ਾ ਖ਼ਡ਼ਕਾਇਆ, ਜਦੋਂ ਮੈਂ ਬਾਹਰ ਆ ਕੇ ਦੇਖਿਆ ਤਾਂ ਕੁਲਵੰਤ ਸਿੰਘ ਅਤੇ ਨਿਰਮਲ ਸਿੰਘ ਉਰਫ ਨਿੰਮੀ ਜਿਨ੍ਹਾਂ ਸ਼ਰਾਬ ਪੀਤੀ ਹੋਈ ਸੀ , ਮੈਨੂੰ ਦੇਖ ਕੇ ਮੇਰੇ ਨਾਲ ਗਲਤ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ’ਤੇ ਉਨ੍ਹਾਂ ਮੇਰੀ ਕੁੱਟ-ਮਾਰ ਕੀਤੀ। ਪਿੰਡ ਦੀ ਇਕ ਅੌਰਤ ਸ਼ਿੰਦਰ ਕੌਰ ਨੇ ਮੈਨੂੰ ਉਨ੍ਹਾਂ ਤੋਂ ਛੁਡਵਾਇਆ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਕੁਲਵੰਤ ਸਿੰਘ ਪੁੱਤਰ ਜੀਤ ਸਿੰਘ ਅਤੇ ਨਿਰਮਲ ਸਿੰਘ ਉਰਫ ਨਿੰਮੀ ਪੁੱਤਰ ਨਛੱਤਰ ਸਿੰਘ ਵਾਸੀ ਦੋਧਰ ਸ਼ਰਕੀ ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਕਾਰਵਾਈ ਮਹਿਲਾ ਸਬ-ਇੰਸਪੈਕਟਰ ਮਨਪ੍ਰੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ।
ਜੂਆ ਖੇਡਦੇ 8 ਵਿਅਕਤੀ ਪੌਣੇ 3 ਲੱਖ ਰੁਪਏ ਅਤੇ ਕਾਰ ਸਣੇ ਕਾਬੂ
NEXT STORY