ਫਿਰੋਜ਼ਪੁਰ (ਕੁਮਾਰ, ਮਨਦੀਪ) - ਸ਼ਰਾਬ ਅਤੇ ਨਸ਼ਾ ਕਾਰੋਬਾਰੀਆਂ ਖਿਲਾਫ ਚਲਾਈ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਗੁਪਤ ਸੂਚਨਾ ’ਤੇ ਰੇਡ ਕਰਦੇ ਹੋਏ ਇਕ ਘਰ ’ਚੋਂ 110 ਪੇਟੀਆਂ ਠੇਕਾ ਸ਼ਰਾਬ ਬਰਾਮਦ ਕੀਤੀ ਹੈ। ਐੱਸ.ਪੀ.(ਡੀ.) ਅਜੇਬੀਰ ਸਿੰਘ ਨੇ ਦੱਸਿਆ ਕਿ ਕੋਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਅਗਵਾਈ ਹੇਠ ਏ.ਐੱਸ.ਆਈ. ਰਾਜੇਸ਼ ਕੁਮਾਰ ਨੇ ਪੁਲਸ ਪਾਰਟੀ ਨਾਲ ਰੇਡ ਕਰਦੇ 110 ਪੇਟੀਆਂ ਠੇਕਾ ਸ਼ਰਾਬ ਬਰਾਮਦ ਕੀਤੀ, ਜਦਕਿ ਕਥਿਤ ਦੋਸ਼ੀ ਪੁਲਸ ਨੂੰ ਦੇਖਦੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਰਾਜੇਸ਼ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਮਰਦੀਪ ਸਿੰਘ ਪੱਤਰ ਹਰਵਿੰਦਰ ਸਿੰਘ ਚੰਡੀਗੜ੍ਹ ਤੋਂ ਸ਼ਰਾਬ ਠੇਕਾ ਸਸਤੇ ਭਾਅ ’ਤੇ ਲਿਆ ਕੇ ਆਪਣੇ ਘਰ ’ਚ ਰੱਖ ਲੋਕਾਂ ਨੂੰ ਵੇਚਦਾ ਹੈ।
ਪੁਲਸ ਨੇ ਕਾਰਵਾਈ ਕਰਦੇ ਹੋਏ ਜਦੋਂ ਅਮਰਦੀਪ ਦੇ ਘਰ ਛਾਪਾ ਮਾਰਿਆ ਤਾਂ ਤਲਾਸ਼ੀ ਦੌਰਾਨ ਘਰ ’ਚੋਂ 70 ਪੇਟੀਆਂ ਸ਼ਰਾਬ ਠੇਕਾ ਮਾਰਕਾ ਰਾਜਧਾਨੀ ਵਿਸਕੀ, 35 ਪੇਟੀਆਂ ਸ਼ਰਾਬ ਓਲਡ ਫੋਕਸ ਰਮ, 5 ਪੇਟੀਆਂ ਸ਼ਰਾਬ ਮਾਰਕਾ ਜੁਬਲੀ ਵਿਸਕੀ ਕੁਲ 110 ਪੇਟੀਆਂ ਸ਼ਰਾਬ ਠੇਕਾ ਬਰਾਮਦ ਹੋਈਆਂ। ਦੂਜੇ ਪਾਸੇ ਪੁਲਸ ਨੇ ਥਾਣਾ ਸਿਟੀ ਫਿਰੋਜ਼ਪੁਰ ’ਚ ਨਾਮਜ਼ਦ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ।
ਕੋਰੋਨਾ ਵਾਇਰਸ ਨੂੰ ਲੈ ਕੇ ਟ੍ਰੈਫਿਕ ਪੁਲਸ ਵੀ ਸਰਗਰਮ
NEXT STORY