ਫਿਰੋਜ਼ਪੁਰ(ਕੁਮਾਰ)-ਪ੍ਰਾਪਤ ਜਾਣਕਾਰੀ ਮੁਤਾਬਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਮੈਂਬਰ ਅਤੇ ਸੀਨੀਅਰ ਵਕੀਲ ਸਤਪਾਲ ਬਜਾਜ ਨੇ ਨਹਿਰ 'ਚ ਛਾਲ ਲਗਾ ਦਿੱਤੀ ਹੈ, ਜਿਸ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐਡਵੋਕੇਟ ਸਪਤਾਲ ਬਜਾਜ ਨੋਟਰੀ ਪਬਲਿਕ ਵੀ ਸਨ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਬਿਮਾਰੀ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਵੀ ਸਨ। ਦੱਸਿਆ ਜਾਂਦਾ ਹੈ ਕਿ ਉਹ ਕਿਸੇ ਦੇ ਨਾਲ ਮੋਟਰਸਾਈਕਲ 'ਤੇ ਬੈਠ ਕੇ ਦਵਾਈ ਲੈਣ ਜਾ ਰਹੇ ਹਨ ਤਾਂ ਅਚਾਨਕ ਫਿਰੋਜ਼ਪੁਰ ਮੋਗਾ ਰੋਡ 'ਤੇ ਸਥਿਤ ਘਲਲਾ ਦੀ ਨਹਿਰ 'ਤੇ ਮੱਥਾ ਟੇਕਣ ਦਾ ਬਹਾਨਾ ਬਣਾ ਕੇ ਮੋਟਰਸਾਈਕਲ ਤੋਂ ਉਤਰ ਗਏ ਅਤੇ ਦੇਖਦੇ-ਦੇਖਦੇ ਉਨ੍ਹਾਂ ਨੇ ਨਹਿਰ 'ਚ ਛਲਾਂਗ ਲਗਾ ਦਿੱਤੀ। ਲਗਾਤਾਰ ਗੋਤਾਖੋਰ ਲਗਾ ਕੇ ਪਰਿਵਾਰ ਵੱਲੋਂ ਐਡਵੋਕੇਟ ਸਤਪਾਲ ਬਜਾਜ ਦੀ ਤਲਾਸ਼ ਕੀਤੀ ਜਾ ਰਹੀ ਹੈ। ਪਰ ਉਨ੍ਹਾਂ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਦੇ ਨਹਿਰ 'ਚ ਛਾਲ ਲਗਾਉਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਅਤੇ ਉਨ੍ਹਾਂ ਦਾ ਇਸ ਤਰ੍ਹਾਂ ਨਹਿਰ 'ਚ ਛਾਲ ਲਗਾ ਦੇਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ। ਐਡਵੋਕੇਟ ਸਤਪਾਲ ਬਜਾਜ ਦੀ ਤਲਾਸ਼ ਜਾਰੀ ਹੈ ਅਤੇ ਇਸ ਘਟਨਾ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਵਕੀਲਾਂ ਅਤੇ ਐਡਵੋਕੇਟ ਸਤਪਾਲ ਬਜਾਜ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ 'ਚ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ 'ਚ 'ਨਵਾਂ ਵਿਸ਼ਾ' ਪੜ੍ਹਨਗੇ ਵਿਦਿਆਰਥੀ, ਜਾਰੀ ਹੋਏ ਨਿਰਦੇਸ਼
NEXT STORY