ਲੁਧਿਆਣਾ (ਸਰਬਜੀਤ ਸਿੰਘ ਸਿੱਧ) - ਦੀਵਾਲੀ ਭਾਰਤੀ ਸਭਿਆਚਾਰ ਦਾ ਮਹੱਤਵਪੂਰਣ ਤਿਉਹਾਰ ਹੈ। ਲੋਕ ਦੀਵਾਲੀ ਨੂੰ ਪਟਾਕਿਆਂ ਜਾਂ ਸ਼ੋਰ ਸ਼ਰਾਬੇ ਵਾਲੇ ਤਰੀਕਿਆਂ ਨਾਲ ਮਨਾਉਂਦੇ ਹਨ। ਡਾ. ਰਾਕੇਸ਼ ਕੁਮਾਰ ਸ਼ਰਮਾ, ਮੁਖੀ, ਪਸਾਰ ਸਿੱਖਿਆ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਜਾਣਕਾਰੀ ਦਿੱਤੀ ਕਿ ਪਾਲਤੂ ਅਤੇ ਅਵਾਰਾ ਕੁੱਤੇ ਸ਼ੋਰ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੇ ਹਨ, ਇਸ ਕਾਰਣ ਆਤਿਸ਼ਬਾਜ਼ੀ ਦਾ ਸ਼ੋਰ ਸੁਣ ਕੇ ਉਹ ਬੇਚੈਨ ਹੋ ਜਾਂਦੇ ਹਨ। ਉਹ ਤਣਾਅ ਵਿਚ ਆ ਜਾਂਦੇ ਹਨ ਅਤੇ ਦੌੜਨ ਲੱਗ ਜਾਂਦੇ ਹਨ। ਕੁੱਤੇ ਮਨੁੱਖ ਦੇ ਮੁਕਾਬਲਤਨ ਬਹੁਤ ਘੱਟ ਸ਼ੋਰ ਬਰਦਾਸ਼ਤ ਕਰ ਸਕਦੇ ਹਨ, ਜਦਕਿ ਪਟਾਕਿਆਂ ਦਾ ਸ਼ੋਰ ਬਹੁਤ ਜ਼ਿਆਦਾ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - Health Tips: ਸਰਦੀ ਦੇ ਮੌਸਮ ’ਚ ਲੋਕਾਂ ਨੂੰ ਵੱਧ ਪੈਦਾ ਹੈ ‘ਦਿਲ ਦਾ ਦੌਰਾ’, ਜਾਣੋ ਕਿਉਂ
ਇਸੇ ਕਾਰਣ ਕਈ ਕੁੱਤਿਆਂ ਵਿਚ ਪੱਕੇ ਤੌਰ ’ਤੇ ਡਰ ਪੈਦਾ ਹੋ ਜਾਂਦਾ ਹੈ, ਜਿਸ ਕਾਰਣ ਉਨ੍ਹਾਂ ਨੂੰ ਮਿਰਗੀ ਜਾਂ ਹੋਰ ਦਿਮਾਗੀ ਬੀਮਾਰੀ ਹੋ ਸਕਦੀ ਹੈ। ਅਜਿਹੇ ਕੁੱਤਿਆਂ ਵਿਚ ਕਈ ਸਰੀਰਕ ਪਰੇਸ਼ਾਨੀਆਂ ਵੀ ਉਤਪੰਨ ਹੋ ਜਾਂਦੀਆਂ ਹਨ, ਜਿਵੇਂ ਪਿਸ਼ਾਬ ਦੀ ਸਮੱਸਿਆ, ਲੋਕਾਂ ਤੋਂ ਡਰਨਾ, ਹੌਂਕਣਾ ਜਾਂ ਇਕੱਲੇ ਰਹਿਣਾ ਆਦਿ। ਪਟਾਕਿਆਂ ਦੀਆਂ ਹਾਨੀਕਾਰਕ ਗੈਸਾਂ ਵੀ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਕਈ ਵਾਰ ਕੁੱਤੇ ਪਟਾਕਿਆਂ ਨੂੰ ਚੱਬ ਜਾਂਦੇ ਹਨ ਜਿਸ ਨਾਲ ਉਲਟੀਆਂ ਜਾਂ ਦਸਤ ਵਰਗੀਆਂ ਸ਼ਿਕਾਇਤਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਪਟਾਕਿਆਂ ਨਾਲ ਹੋਈਆਂ ਦੁਰਘਟਨਾਵਾਂ ਨਾਲ ਕੁੱਤੇ ਸੜ ਜਾਂਦੇ ਹਨ ਅਤੇ ਜ਼ਖ਼ਮੀ ਹੋ ਜਾਂਦੇ ਹਨ।
ਪੜ੍ਹੋ ਇਹ ਵੀ ਖਬਰ - Govardhan Puja 2020 : ਜਾਣੋ ਗੋਵਰਧਨ ਪੂਜਾ ਦਾ ਸ਼ੁੱਭ ਮਹੂਰਤ ਅਤੇ ਪੂਰੀ ਵਿਧੀ
ਡਾ. ਸਵਰਨ ਸਿੰਘ ਰੰਧਾਵਾ, ਮੁਖੀ, ਵੈਟਨਰੀ ਪਸ਼ੂ ਹਸਪਤਾਲ ਨੇ ਸਲਾਹ ਦਿੱਤੀ ਕਿ ਸਾਨੂੰ ਪਟਾਕਿਆਂ ਦੀ ਵਰਤੋਂ ਬੰਦ ਕਰਕੇ ਵਾਤਾਵਰਣ ਸਨੇਹੀ ਦੀਵਾਲੀ ਮਨਾਉਣੀ ਚਾਹੀਦੀ ਹੈ, ਜਿਸ ਨਾਲ ਇਨ੍ਹਾਂ ਜੀਵਾਂ ਨੂੰ ਵੀ ਸਹੀ ਮਾਹੌਲ ਮਿਲ ਸਕੇ। ਜ਼ਿਆਦਾ ਸ਼ੋਰ ਤੋਂ ਬਚਾਉਣ ਲਈ ਪਾਲਤੂ ਕੁੱਤਿਆਂ ਨੂੰ ਘਰਾਂ ਦੇ ਅੰਦਰ ਹੀ ਰੱਖਿਆ ਜਾਏ, ਉਨ੍ਹਾਂ ਨੂੰ ਕਿਸੇ ਹੋਰ ਰੁਝੇਵੇਂ ਵਿਚ ਲਗਾ ਲਿਆ ਜਾਏ, ਟੈਲੀਵਿਜ਼ਨ ਜਾਂ ਉਨ੍ਹਾਂ ਦੀ ਪਸੰਦ ਦੀ ਕੋਈ ਖੇਡ ਬਾਹਰਲੇ ਸ਼ੋਰ ਸ਼ਰਾਬੇ ਤੋਂ ਉਨ੍ਹਾਂ ਦਾ ਧਿਆਨ ਬਦਲ ਸਕਦੀ ਹੈ। ਦੀਵਾਲੀ ਵਾਲੇ ਦਿਨ ਉਨ੍ਹਾਂ ਨੂੰ ਦਿਨ ਵੇਲੇ ਕੁਝ ਵਧੇਰੇ ਸਰੀਰਕ ਕਸਰਤ ਕਰਵਾਈ ਜਾਏ ਤਾਂ ਜੋ ਉਹ ਥੱਕ ਕੇ ਰਾਤ ਨੂੰ ਛੇਤੀ ਸੌਂ ਜਾਣ, ਸੌਂਣ ਵੇਲੇ ਉਨ੍ਹਾਂ ਨੂੰ ਕੰਬਲ ਆਦਿ ਦੇ ਦੇਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ
ਅਵਾਰਾ ਕੁੱਤਿਆਂ ਦੇ ਬਚਾਅ ਵਾਸਤੇ ਵੀ ਗਲੀ ਮੁਹੱਲੇ ਦੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ। ਸੰਭਵ ਹੋਵੇ ਤਾਂ ਇਕ ਮੁੱਢਲੀ ਸਹਾਇਤਾ ਕਿੱਟ ਜਰੂਰ ਤਿਆਰ ਕਰ ਲੈਣੀ ਚਾਹੀਦੀ ਹੈ। ਸ਼ੋਰ ਸ਼ਰਾਬੇ ਵਿਚ ਜੇ ਕੋਈ ਭਟਕਿਆ ਕੁੱਤਾ ਤੁਹਾਡੇ ਕੋਲ ਆ ਜਾਵੇ ਤਾਂ ਉਸ ਨੂੰ ਸੰਭਾਲ ਲਵੋ ਅਤੇ ਜਦੋਂ ਤਕ ਉਸਦੇ ਸਹੀ ਮਾਲਕ ਨਹੀਂ ਆਉਂਦੇ ਉਦੋਂ ਤਕ ਦੇਖ-ਰੇਖ ਕਰੋ।ਜੇ ਕੋਈ ਸਮੱਸਿਆ ਆਵੇ ਤਾਂ ਵੈਟਨਰੀ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ। ਡਾ. ਰੰਧਾਵਾ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਦੀਵਾਲੀ ਵਾਲੇ ਦਿਨ ਅਤੇ ਰਾਤ ਵੈਟਨਰੀ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵਿਖੇ ਡਾਕਟਰ ਤਾਇਨਾਤ ਹੋਣਗੇ ਜੋ ਕਿ ਕਿਸੇ ਵੀ ਆਪਾਤਕਾਲੀ ਸਥਿਤੀ ਲਈ ਤਿਆਰ ਰਹਿਣਗੇ।
ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ
ਬੰਦੀ ਛੋੜ ਦਿਵਸ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਸੁੰਦਰ ਦੀਪਮਾਲਾ
NEXT STORY