ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਸਿਵਲ ਹਸਪਤਾਲ ਸੰਗਰੂਰ ਦੇ ਲੇਡੀਜ਼ ਬਾਥਰੂਮ ’ਚੋਂ ਮ੍ਰਿਤਕ ਭਰੂਣ ਮਿਲਣ ’ਤੇ ਅਣਪਛਾਤੇ ਪੁਰਸ਼/ਮਹਿਲਾ ਵਿਰੁੱਧ ਥਾਣਾ ਸਿਟੀ ਸੰਗਰੂਰ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਡਾ. ਪੱਲਵੀ ਗਰਗ ਵਾਸੀ ਸੰਗਰੂਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਜਦੋਂ ਸਿਵਲ ਹਸਪਤਾਲ ਸੰਗਰੂਰ ਦੀ ਸਵੀਪਰ ਲੇਡੀਜ਼ ਬਾਥਰੂਮ ਅਤੇ ਫਲੱਸ਼ਾਂ ਦੀ ਸਫਾਈ ਕਰ ਰਹੀ ਸੀ ਤਾਂ ਲੇਡੀਜ਼ ਫਲੱਸ਼ ਦੀ ਸੀਟ ’ਚੋਂ ਭਰੂਣ ਮਿਲਿਆ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਅਣਪਛਾਤੇ ਪੁਰਸ਼/ਮਹਿਲਾ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੀ. ਪੀ. ਈ. ਓ. ਦਫਤਰ ਮਹਿਲ ਕਲਾਂ ਵਿਰੁੱਧ ਧਰਨੇ ਦਾ ਐਲਾਨ
NEXT STORY