ਮਾਨਸਾ, (ਸੰਦੀਪ ਮਿੱਤਲ)- ਕਿਸੇ ਗੱਲ ਤੋਂ ਤਕਰਾਰ ਹੋਣ ’ਤੇ ਢਾਬਾ ਮਾਲਕ ਤੇ ਉਸਦੇ ਪਿਉ ਵਲੋਂ ਬੋਹਾ ਥਾਣਾ ਵਿਖੇ ਤਾਇਨਾਤ ਇਕ ਏ .ਐੱਸ. ਆਈ. ਦਾ ਕੁਟਾਪਾ ਚਾਡ਼੍ਹ ਦਿੱਤਾ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪੁਲਸ ਨੇ ਪਿਉ-ਪੁੱਤਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਜਾਣਕਾਰੀ ਅਨੁਸਾਰ ਏ .ਐੱਸ. ਆਈ. ਹਰਬੰਸ ਸਿੰਘ ਤੇ ਹੌਲਦਾਰ ਗੁਰਜੰਟ ਸਿੰਘ ਪੰਜਾਬ ਸਰਕਾਰ ਵੱਲੋਂ ਕੀਤੇ ਅਲਰਟ ਦੇ ਮਾਮਲੇ ਵਿਚ ਗਸ਼ਤ ਤੇ ਚੈਕਿੰਗ ਕਰ ਰਹੇ ਹਨ। ਥਾਣਾ ਬੋਹਾ ਦੇ ਮੁਖੀ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਦੌਰਾਨ ਜਦੋਂ ਉਹ ਦੋਵੇਂ ਪਿੰਡ ਰਿਉਂਦ ਕਲਾਂ ਵਿਖੇ ਕਿਸੇ ਢਾਬੇ ’ਤੇ ਪੁੱਜੇ ਤਾਂ ਆਪਣੀ ਡਿਊਟੀ ਮੁਤਾਬਕ ਢਾਬਾ ਮਾਲਕ ਤੋਂ ਕੋਈ ਪੁੱਛÎਗਿੱਛ ਕੀਤੀ, ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋ ਗਿਆ। ਮਿੰਟਾਂ ਵਿਚ ਹੀ ਤਕਰਾਰਬਾਜ਼ੀ ਇੰਨੀ ਵਧ ਗਈ ਕਿ ਢਾਬਾ ਮਾਲਕ ਤੇ ਉਸਦਾ ਪਿਉ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਹੋ ਗਏ। ਇਸ ਦੌਰਾਨ ਉਨ੍ਹਾਂ ਏ .ਐੱਸ. ਆਈ. ਹਰਬੰਸ ਸਿੰਘ ’ਤੇ ਹਮਲਾ ਕਰ ਕੇ ਉਸਦੇ ਸੱਟਾਂ ਮਾਰੀਆਂ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ, ਜਦਕਿ ਹੌਲਦਾਰ ਗੁਰਜੰਟ ਸਿੰਘ ਨੇ ਖੇਤਾਂ ਵਿਚ ਵਡ਼ ਕੇ ਆਪਣਾ ਬਚਾਅ ਕੀਤਾ। ਉਨ੍ਹਾਂ ਦੱਸਿਆ ਕਿ ਇਸ ਨੂੰ ਲੈ ਕੇ ਢਾਬਾ ਮਾਲਕ ਜਗਸੀਰ ਸਿੰਘ ਤੇ ਉਸਦੇ ਪਿਤਾ ਨਾਜ਼ਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖਮੀ
NEXT STORY