ਪਿੰਜੌਰ, (ਰਾਵਤ)— ਪੰਚਕੂਲਾ ਦੇ ਪਿੰਜੌਰ 'ਚ ਪੈਂਦੇ ਪਿੰਡ ਮੜਾਂਵਾਲਾ 'ਚ ਸ਼ੁੱਕਰਵਾਰ ਸਵੇਰੇ ਗੈਸ ਸਿਲੰਡਰ 'ਚੋਂ ਲੀਕੇਜ ਤੋਂ ਬਾਅਦ ਉਸ 'ਚ ਅੱਗ ਲੱਗਣ ਨਾਲ ਇਕ ਹੀ ਪਰਿਵਾਰ ਦੇ ਪੰਜ ਮੈਂਬਰ ਝੁਲਸ ਗਏ। ਮਕਾਨ ਮਾਲਕ ਅਤੇ ਗੁਆਂਢ ਦੇ ਲੋਕਾਂ ਨੇ ਪੰਜਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਪਹੁੰਚਾਇਆ, ਜਿਥੇ ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਸ਼ਾਮ ਨੂੰ ਉਨ੍ਹਾਂ ਨੂੰ ਸੈਕਟਰ-6 ਸਥਿਤ ਜਨਰਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਸਪਤਾਲ 'ਚ ਵੀ ਮੁੱਢਲੇ ਇਲਾਜ ਤੋਂ ਬਾਅਦ ਸੁਨੀਤਾ (35) ਅਤੇ ਸੋਨੀਆ (5) ਦੀ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ, ਜਦੋਂਕਿ ਨੋਮੀ ਲਾਲ ਅਤੇ ਬੱਚੀ ਪ੍ਰਿਆਂਸ਼ੀ ਦਾ ਇਲਾਜ ਜਨਰਲ ਹਸਪਤਾਲ 'ਚ ਹੀ ਕੀਤਾ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।
ਗੈਸ 'ਤੇ ਦਾਲ ਬਣਾਉਂਦੇ ਸਮੇਂ ਹੋਇਆ ਹਾਦਸਾ
ਝੁਲਸੀ ਸੁਨੀਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਅਤੇ ਉਸਦਾ ਪਤੀ ਬੱਦੀ 'ਚ ਇਕ ਕੰਪਨੀ 'ਚ ਨੌਕਰੀ ਕਰਦੇ ਹਨ। ਸ਼ੁੱਕਰਵਾਰ ਸਵੇਰੇ ਸਾਢੇ ਪੰਜ ਵਜੇ ਘਰ ਜਦੋਂ ਉਹ ਦਾਲ ਬਣਾ ਰਹੀ ਸੀ ਅਤੇ ਦਾਲ ਨੂੰ ਗੈਸ 'ਤੇ ਰੱਖ ਕੇ ਉਹ ਕਿਸੇ ਕੰਮ ਲਈ ਬਾਹਰ ਚਲੀ ਗਈ ਸੀ। ਇੰਨੇ 'ਚ ਦਾਲ ਦਾ ਪਾਣੀ ਉਬਲ-ਉਬਲ ਕੇ ਗੈਸ 'ਤੇ ਡਿੱਗ ਗਿਆ, ਜਿਸ ਨਾਲ ਗੈਸ ਬੰਦ ਹੋ ਗਈ ਜਦੋਂਕਿ ਸਵਿਚ ਆਨ ਰਹਿਣ ਕਾਰਨ ਗੈਸ ਲੀਕ ਹੁੰਦੀ ਰਹੀ। ਥੋੜ੍ਹੀ ਦੇਰ 'ਚ ਸੁਨੀਤਾ ਨੇ ਕਮਰੇ 'ਚ ਆ ਕੇ ਜਦੋਂ ਦੁਬਾਰਾ ਗੈਸ ਬਾਲੀ ਤਾਂ ਅੱਗ ਲੱਗ ਗਈ ਅਤੇ ਸਿਲੰਡਰ ਵੀ ਫਟ ਗਿਆ। ਪਰਿਵਾਰ ਦੇ ਚਾਰੇ ਮੈਂਬਰ ਅੱਗ ਲੱਗਣ ਨਾਲ ਝੁਲਸ ਗਏ। ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਸੈਂਕੜੇ ਲੋਕਾਂ ਨੇ ਮ੍ਰਿਤਕ ਦੇ ਜੱਦੀ ਪਿੰਡ ਪੰਜਾਵਾ ’ਚ ਕੱਢਿਆ ਵਿਸ਼ਾਲ ਰੋਸ ਮਾਰਚ
NEXT STORY