ਲੁਧਿਆਣਾ, (ਸ਼ਾਰਦਾ)— ਥਾਣਾ ਡਾਬਾ ਅਧੀਨ ਪੈਂਦੇ 33 ਫੁੱਟਾ ਰੋਡ ਸÎਥਿਤ ਪਿੱਪਲ ਵਾਲਾ ਚੌਕ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਕ ਵਿਹੜੇ 'ਚ ਰਹਿਣ ਵਾਲੀਆਂ ਦੋ ਧਿਰਾਂ 'ਚ ਬਿਜਲੀ ਬਿੱਲ ਦੀ ਰਕਮ ਨੂੰ ਲੈ ਕੇ ਪੈਦਾ ਹੋਏ ਝਗੜੇ 'ਚ ਇਕ ਦੋਸ਼ੀ ਨੇ ਗੁੱਸੇ 'ਚ ਆ ਕੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਇਲਾਕੇ 'ਚ ਰਹਿਣ ਵਾਲੇ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ। ਜਦਕਿ ਦੂਜੀ ਧਿਰ ਨੇ ਮੌਕੇ 'ਤੋਂ ਭੱਜ ਕੇ ਆਪਣੀ ਜਾਨ ਬਚਾਈ ਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਦੋਸ਼ੀ ਨੂੰ ਹਥਿਆਰ ਸਮੇਤ ਕਾਬੂ ਕਰ ਕੇ ਕੇਸ ਦਰਜ ਕਰ ਦਿੱਤਾ ਹੈ।
ਘਟਨਾ ਵਾਲੀ ਜਗ੍ਹਾ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੱਪਲ ਵਾਲਾ ਚੌਕ ਸਥਿਤ ਮੁਸਤਾਜ ਮਹੰਤ ਦੇ ਵਿਹੜੇ 'ਚ ਰਹਿਣ ਵਾਲੇ ਘਨਸ਼ਾਮ ਅਤੇ ਰਘੁਨਾਥ ਦਾ ਬਿਜਲੀ ਮੀਟਰ ਸਾਂਝਾ ਹੈ। ਦੋਵੇਂ ਬਿੱਲ ਆਉਣ 'ਤੇ ਅੱਧੀ-ਅੱਧੀ ਰਕਮ ਅਦਾ ਕਰਦੇ ਸਨ ਪਰ ਐਤਵਾਰ ਨੂੰ ਬਿਜਲੀ ਬਿਲ ਦੀ ਰਕਮ ਨੂੰ ਲੈ ਕੇ ਦੋਵਾਂ 'ਚ ਬਹਿਸ ਹੋ ਗਈ। ਜਿਸ 'ਤੇ ਰਘੁਨਾਕ ਨੇ ਮਾਮਲਾ ਨਜਿੱਠਣ ਲਈ ਆਪਣੇ ਭਰਾਵਾਂ ਨੂੰ ਬੁਲਾ ਲਿਆ ਪਰ ਦੋਵਾਂ ਧਿਰਾਂ 'ਚ ਬਹਿਸ ਵਧ ਗਈ, ਜਿਸ ਕਾਰਨ ਝਗੜਾ ਹੱਥੋਪਾਈ ਤੱਕ ਪੁੱਜ ਗਿਆ। ਇਸੇ ਦੌਰਾਨ ਅਚਾਨਕ ਗੁੱਸੇ 'ਚ ਆਏ ਘਨਸ਼ਾਮ ਨੇ ਆਪਣੀ ਲਾਈਸੈਂਸੀ ਰਿਵਾਲਵਰ ਕੱਢ ਲਈ ਤੇ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ। ਅਚਾਨਕ ਵਾਪਰੀ ਇਸ ਘਟਨਾ ਤੋਂ ਘਬਰਾਏ ਰਘੁਨਾਥ ਅਤੇ ਉਸ ਦੇ ਭਰਾ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਉਧਰ, ਗੋਲੀਆਂ ਦੀ ਆਵਾਜ਼ ਸੁਣ ਕੇ ਮੁਹੱਲੇ ਦੇ ਲੋਕਾਂ 'ਚ ਵੀ ਦਹਿਸ਼ਤ ਫੈਲ ਗਈ ਤੇ ਘਟਨਾ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਗਈ।
ਸੂਚਨਾ ਮਿਲਦੇ ਹੀ ਏ. ਸੀ. ਪੀ. ਸੰਦੀਪ ਵਡੇਰਾ ਅਤੇ ਥਾਣਾ ਮੁਖੀ ਅਰਵਿੰਦਰਪਾਲ ਸਿੰਘ ਭੱਠੀ ਮੌਕੇ 'ਤੇ ਪੁੱਜੇ ਅਤੇ ਦੋਸ਼ੀ ਨੂੰ ਰਿਵਾਲਵਰ ਸਮੇਤ ਕਾਬੂ ਕਰ ਲਿਆ। ਏ.ਸੀ.ਪੀ. ਵਡੇਰਾ ਨੇ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਸ਼ਾਰਟ-ਸਰਕਟ ਹੋਣ ਨਾਲ ਡੈਂਟਲ ਕੇਅਰ ਹਸਪਤਾਲ ’ਚ ਲੱਗੀ ਅੱਗ
NEXT STORY