ਫਿਲੌਰ, (ਭਾਖਡ਼ੀ)- ਪਤੀ ਵਲੋਂ ਦੋ ਵਿਆਹ ਰਚਾਉਣ ਦਾ ਖਮਿਆਜ਼ਾ ਪਤਨੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭੁਗਤਣਾ ਪਿਆ।
ਹੋਇਆ ਇੰਝ ਕਿ ਦੂਜੀ ਪਤਨੀ ਨੇ ਪਹਿਲੀ ਪਤਨੀ ਨੂੰ ਘਰ ਬੁਲਾ ਕੇ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜਦ ਕਿ ਦੂਜੀ ਪਤਨੀ ਨੇ ਦੋਸ਼ ਲਾਇਆ ਕਿ ਪਹਿਲੀ ਪਤਨੀ ਨੇ ਉਸ ਦੇ ਘਰ ਆ ਕੇ ਹੋਰਨਾਂ ਅੌਰਤਾਂ ਨਾਲ ਉਸ ਉੱਪਰ ਜਾਨਲੇਵਾ ਹਮਲਾ ਕੀਤਾ। ਉਕਤ ਘਟਨਾ ’ਚ ਅੱਧੀ ਦਰਜਨ ਤੋਂ ਵੱਧ ਅੌਰਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
®ਸੂਚਨਾ ਅਨੁਸਾਰ ਸਥਾਨਕ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਅਨੂ ਨੇ ਦੱਸਿਆ ਕਿ ਉਸ ਦਾ ਵਿਆਹ 17 ਸਾਲ ਪਹਿਲਾਂ ਵਿਜੇ ਕੁਮਾਰ ਵਾਸੀ ਉੱਚੀ ਘਾਟੀ ਫਿਲੌਰ ਨਾਲ ਹੋਇਆ ਸੀ, ਜਿਸ ਦੇ ਤਿੰਨ ਬੱਚੇ ਹਨ। ਉਸ ਨੂੰ 5 ਮਹੀਨੇ ਪਹਿਲਾਂ ਪਤਾ ਲੱਗਾ ਉਸ ਦਾ ਪਤੀ ਵਿਜੇ ਮੁਹੱਲਾ ਭੰਡੇਰਾ ਦੀ ਲਡ਼ਕੀ ਤਾਨੀਆ ਨਾਲ ਰਹਿਣ ਲੱਗ ਪਿਆ ਹੈ, ਜਦ ਕਿ ਦੂਜੀ ਪਤਨੀ ਤਾਨੀਅਾ ਹੱਥਾਂ ’ਚ ਚੂਡ਼ਾ ਪਹਿਨ ਕੇ ਲੋਕਾਂ ਨੂੰ ਦੱਸ ਰਹੀ ਸੀ ਕਿ ਉਸ ਨੇ ਅਤੇ ਵਿਜੇ ਨੇ ਵਿਆਹ ਰਚਾ ਲਿਆ ਹੈ।
®ਇਸ ਦੌਰਾਨ ਵਿਜੇ ਨੂੰ ਸਥਾਨਕ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਫਡ਼ ਕੇ ਜੇਲ ਭੇਜ ਦਿੱਤਾ। ਕੁੱਝ ਦਿਨ ਪਹਿਲਾਂ ਹੀ ਵਿਜੇ ਜ਼ਮਾਨਤ ’ਤੇ ਘਰ ਆਇਆ। ਅਨੂ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੂੰ ਕਿਸੇ ਨੇ ਫੋਨ ਕਰ ਕੇ ਦੱਸਿਆ ਕਿ ਉਸ ਦਾ ਪਤਨੀ ਦੂਜੀ ਪਤਨੀ ਦੇ ਘਰ ਹੈ, ਉਹ ਜੇਕਰ ਉਸ ਨੂੰ ਰੰਗੇ ਹੱਥੀਂ ਫਡ਼ਨਾ ਚਾਹੁੰਦੀ ਹੈ ਤਾਂ ਤਾਨੀਆ ਦੇ ਘਰ ਆ ਜਾਵੇ। ਜਿਉਂ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਸ ਦੇ ਘਰ ਪਹੁੰਚੀ ਤਾਂ ਉਸ ਦੇ ਪਤੀ ਦੀ ਦੂਜੀ ਪਤਨੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਸ ਨੂੰ ਕੁੱਟਦੇ ਹੋਏ ਘਰ ਦੀ ਛੱਤ ’ਤੇ ਲੈ ਗਏ, ਜਿੱਥੇ ਉਸ ਨੂੰ ਹੇਠਾਂ ਸੁੱਟ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਮੋਨਿਕਾ ਅਤੇ ਕਵਿਤਾ ਨੂੰ ਵੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ।®
®ਦੂਜੇ ਪਾਸੇ ਹਸਪਤਾਲ ’ਚ ਜ਼ਖਮੀ ਪਈ ਵਿਜੇ ਦੀ ਦੂਸਰੀ ਪਤਨੀ ਤਾਨੀਆ ਨੇ ਦੱਸਿਆ ਕਿ ਵਿਜੇ ਨੇ ਉਸ ਨਾਲ ਵੀ ਵਿਅਾਹ ਕਰਵਾਇਆ ਹੋਇਆ ਹੈ, ਅੱਜ ਸਵੇਰੇ ਵਿਜੇ ਦੀ ਪਤਨੀ ਅਨੂ ਕੁੱਝ ਅੌਰਤਾਂ ਨਾਲ ਉਨ੍ਹਾਂ ਦੇ ਘਰ ਆ ਧਮਕੀ। ਉਨ੍ਹਾਂ ਨੇ ਆਉਂਦੇ ਹੀ ਉਨ੍ਹਾਂ ਉੱਪਰ ਲਾਠੀਆਂ ਨਾਲ ਹਮਲਾ ਬੋਲ ਦਿੱਤਾ, ਜਿਸ ਵਿਚ ਉਸ ਨੂੰ, ਉਸ ਦੀ ਮਾਤਾ ਬਬਲੀ, ਮਮਤਾ ਅਤੇ ਰਾਣੀ ਨੂੰ ਕੁੱਟ-ਕੁੱਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ’ਤੇ ਪਹੁੰਚੀ ਅਤੇ ਸਾਰੀਆਂ ਜ਼ਖਮੀ ਅੌਰਤਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਦੋਨੋਂ ਧਿਰਾਂ ਦੀਆਂ ਅੌਰਤਾਂ ਨੇ ਪੁਲਸ ਕੋਲ ਸ਼ਿਕਾਇਤਾਂ ਦਿੱਤੀਆਂ ਹਨ। ਘਟਨਾ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਦੋਵਾਂ ਅੌਰਤਾਂ ਦੇ ਪਤੀ ਵਿਜੇ ਦੀ ਉਡੀਕ ਕਰ ਰਹੀ ਹੈ, ਜਿਸ ਦੇ ਆਉਣ ਤੋਂ ਬਾਅਦ ਹੀ ਉਕਤ ਘਟਨਾ ਤੋਂ ਪਰਦਾ ਉੱਠੇਗਾ।
ਸਾਈਡ ਲੈਣ ਲਈ ਹਾਰਨ ਵਜਾਇਆ ਤਾਂ ਕਰ ਦਿੱਤੀ ਕੁੱਟ-ਮਾਰ
NEXT STORY