ਜਲਾਲਾਬਾਦ(ਨਿਖੰਜ, ਜਤਿੰਦਰ, ਬੰਟੀ, ਬਜਾਜ): ਇਲਾਕੇ ਅੰਦਰ ਦਿਨੋਂ-ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਇਲਾਕੇ ਦੇ ਲੋਕ ਸਹਿਮ ਦੇ ਮਾਹੌਲ ’ਚ ਸਨ। ਇਸ ਦੇ ਚੱਲਦਿਆਂ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਮੁੱਖਬਰ ਦੀ ਠੋਸ ਇਤਲਾਹ ’ਤੇ ਚੋਰੀ ਦੇ ਮੋਬਾਇਲ ਫੋਨ ਖ਼ਰੀਦ ਕਰਨ ਵਾਲੇ ਵਿਅਕਤੀ ਸਣੇ 5 ਦੋਸ਼ੀਆਂ ਨੂੰ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ’ਤੇ BSF ਨੇ ਪਾਕਿ ਘੁਸਪੈਠੀ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਜਲਾਲਾਬਾਦ ਦੇ ਏ. ਐੱਸ. ਆਈ. ਗੁਰਬਖਸ਼ ਸਿੰਘ ਨੇ ਦੱਸਿਆ ਪੁਲਸ ਪਾਰਟੀ ਸਣੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਪਿੰਡ ਲੱਧੂ ਵਾਲਾ ਹਿਠਾੜ ਦੇ ਕੋਲ ਮੌਜੂਦ ਸਨ ਤਾਂ ਮੁੱਖਬਰ ਨੇ ਇਤਲਾਹ ਦਿੱਤੀ ਕਿ ਕੁੱਝ ਨੌਜਵਾਨ ਮੋਬਾਇਲ ਖੋਹ ਕੇ ਅੱਗੇ ਮੰਡੀ ਲਾਧੂਕਾ ਵਿਖੇ ਸੋਢੀ ਟੈਲੀਕਾਮ ਨੂੰ ਵੇਚਣ ਦੇ ਆਦੀ ਹੈ।
ਇਹ ਵੀ ਪੜ੍ਹੋ- ਫ਼ਿਰੋਜ਼ਪੁਰ CIA ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਸਮੱਗਲਰ ਤੋਂ ਹੈਰੋਇਨ ਅਤੇ 3 ਲੱਖ ਦੀ ਡਰੱਗ ਮਨੀ ਬਰਾਮਦ
ਏ.ਐੱਸ.ਆਈ. ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਕਤ ਗਿਰੋਹ ਦੇ ਮੈਂਬਰ ਹਥਿਆਰਾਂ ਨਾਲ ਲੈਸ ਹੋ ਕੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਖੜ੍ਹੇ ਹਨ। ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਸ ਨੇ ਸਖ਼ਤ ਕਾਰਵਾਈ ਕਰਦਿਆਂ ਉਕਤ ਦੋਸ਼ੀਆਂ ’ਚ ਸ਼ਾਮਲ ਸੁਨੀਲ ਕੁਮਾਰ ਵਾਸੀ ਲਾਧੂਕਾ ਮੰਡੀ, ਪਵੇਸ਼ ਕੁਮਾਰ ਵਾਸੀ ਲਾਧੂਕਾ ਮੰਡੀ, ਕਰਨ ਵਾਸੀ ਫਤਿਹਗੜ੍ਹ, ਦੀਵਸ ਕੁਮਾਰ ਵਾਸੀ ਫਤਿਹਗੜ੍ਹ ਅਤੇ ਟੈਲੀਕਾਮ ਦਾ ਮਾਲਕ ਸਾਜਨ ਸਿੰਘ ਸੋਢੀ ਵਾਸੀ ਮੰਡੀ ਲਾਧੂਕਾ ਨੂੰ 8 ਮੋਬਾਇਲ ਫੋਨ, 1 ਕਾਪਾ, 1 ਕਿਰਪਾਨ ਅਤੇ 2 ਮੋਟਰਸਾਈਕਲ ਹੀਰੋ ਹਾਂਡਾ ਸਪਲੈਡਰ ਸਣੇ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਥਿਤ ਚੋਰਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੂਸੇਵਾਲਾ ਕਤਲ ਕਾਂਡ : ਮਨਪ੍ਰੀਤ ਮੰਨਾ, ਸਰਾਜ ਸੰਧੂ ਤੇ ਮਨਪ੍ਰੀਤ ਸਿੰਘ ਭਾਊ ਮੁੜ 3 ਦਿਨਾਂ ਰਿਮਾਂਡ ’ਤੇ
NEXT STORY