ਮੰਡੀ ਘੁਬਾਇਆ,(ਕੁਲਵੰਤ)– ਇਸ ਇਲਾਕੇ ’ਚ ਬੇਸਹਾਰਾ ਪਸ਼ੂਆਂ ਦੀ ਦਿਨੋ-ਦਿਨ ਗਿਣਤੀ ਵਧਦੀ ਜਾ ਰਹੀ ਹੈ, ਜਿਸ ਕਰ ਕੇ ਆਮ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਇਹ ਪਸ਼ੂ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਡ਼ਕਾਂ ’ਤੇ ਘੁੰਮਦੇ ਦੇਖੇ ਜਾਂਦੇ ਹਨ ਅਤੇ ਬੀਜੀਆਂ ਫਸਲਾਂ ਦਾ ਰਾਤਾਂ ਨੂੰ ਉਜਾਡ਼ ਕਰ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਦਿਨ ਵੇਲੇ ਸਾਨੂੰ ਘਰਾਂ ਦੇ ਕੰਮਕਾਜ ਕਰਨੇ ਪੈਂਦੇ ਹਨ ਅਤੇ ਪੋਹ ਦੀਆਂ ਠੰਡੀਆਂ ਰਾਤਾਂ ਨੂੰ ਖੇਤਾਂ ’ਚ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸ ਇਲਾਕੇ ਦੇ ਕੁਝ ਕਿਸਾਨਾਂ ਨੂੰ ਇਨ੍ਹਾਂ ਬੇਸਹਾਰਾ ਪਸ਼ੂਆਂ ਤੋਂ ਤੰਗ ਹੋ ਕੇ ਫਸਲਾਂ ਦੇ ਬਚਾਅ ਲਈ ਕੰਡੇਦਾਰ ਤਾਰਾਂ ਦੀ ਵਾਡ਼ ਵੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਉਪਰ ਹਜ਼ਾਰਾਂ ਰੁਪਏ ਦਾ ਨਾਜਾਇਜ਼ ਖਰਚ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਬਾਹਰ ਦੇ ਸ਼ਹਿਰਾਂ ਤੋਂ ਕਿਰਾਏ ਦੇ ਤੌਰ ’ਤੇ ਕੰਮ ਕਰ ਰਹੇ ਟਰੈਕਟਰ- ਟਰਾਲੀਆਂ ਵਾਲੇ ਡਬਲ ਰੁਪਏ ਕਮਾਉਣ ਖਾਤਰ ਬੇਸਹਾਰਾ ਪਸ਼ੂ ਲੱਦ ਕੇ ਲੈ ਆਉਂਦੇ ਹਨ ਅਤੇ ਰਾਤ ਨੂੰ ਹਨੇਰੇ ਵੇਲੇ ਪਿੰਡਾਂ ਕੋਲ ਖੇਤਾਂ ’ਚ ਉਤਾਰ ਕੇ ਛੱਡ ਦਿੰਦੇ ਹਨ। ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਖਮਿਆਜ਼ਾ ਆਮ ਲੋਕਾਂ ਤੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੇਸਹਾਰਾ ਪਸ਼ੂਆਂ ਦਾ ਹੱਲ ਕੀਤਾ ਜਾਵੇ ਤਾਂ ਜੋ ਉਹ ਚੈਨ ਦੀ ਨੀਂਦ ਸੌਂ ਸਕਣ।
ਹਾਦਸਿਅਾਂ ’ਚ ਮੋਟਰਸਾਈਕਲ ਸਵਾਰ ਦੀ ਮੌਤ, ਕਈ ਫੱਟੜ
NEXT STORY