ਨਾਭਾ (ਰਾਹੁਲ ਖੁਰਾਣਾ) - ਨਾਭਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਹਰਮਨਜੀਤ ਸਿੰਘ ਦਿਓਲ ਨਾਲ ਲੱਖਾਂ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜੱਜ ਦਿਓਲ ਦੇ ਏ.ਟੀ.ਐੱਮ 'ਚੋਂ ਕਿਸੇ ਹੈਕਰ ਨੇ 2 ਲੱਖ 67 ਹਜ਼ਾਰ ਰੁਪਏ ਕਢਵਾ ਲਏ ਹਨ। ਦੱਸ ਦੇਈਏ ਕਿ ਜੱਜ ਦਿਓਲ ਦੇ ਅਕਾਊਂਟ 'ਚੋਂ ਜਦੋਂ ਪਹਿਲੀ ਵਾਰ ਨਕਦੀ ਨਿਕਲੀ ਸੀ ਤਾਂ ਉਨ੍ਹਾਂ ਇਸ ਦੀ ਜਾਣਕਾਰੀ ਬੈਂਕ ਕਰਮਚਾਰੀਆਂ ਨੂੰ ਦਿੱਤੀ ਸੀ। ਇਸ ਸਬੰਧੀ ਜਾਣਕਾਰੀ ਦੇਣ 'ਤੇ ਵੀ ਬੈਂਕ ਮੁਲਾਜ਼ਮਾਂ ਨੇ ਇਸ ਮਾਮਲੇ ਸਬੰਧੀ ਕੋਈ ਐਕਸ਼ਨ ਨਹੀਂ ਲਿਆਂ, ਜਿਸ ਕਾਰਨ ਉਸ ਦੇ ਅਕਾਊਂਟ 'ਚੋਂ ਦੋ ਦਿਨਾਂ 'ਚ 2 ਲੱਖ 67 ਹਜ਼ਾਰ ਰੁਪਏ ਕੱਢਵਾ ਲਏ ਹਨ। ਜੱਜ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਰਜ ਕਰਵਾਈ। ਪੁਲਸ ਨੇ ਇਸ ਮਾਮਲੇ ਦਾ ਜਾਂਚ ਕਰਦਿਆਂ ਕਿਹਾ ਕਿ ਇਹ ਸਾਰਾ ਪੈਸਾ ਯੂਪੀ 'ਚ ਕਢਵਾਇਆ ਗਿਆ ਹੈ। ਦੱਸ ਦੇਈਏ ਕਿ ਪੁਲਸ ਦੀ ਸ਼ੱਕੀ ਨਿਗਾਹ ਬੈਂਕ ਦੇ ਮੁਲਾਜ਼ਮਾਂ 'ਤੇ ਵੀ ਹੈ, ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
10ਵੀਂ ਦੇ ਰੋਲ ਨੰਬਰ ਲਾਗਇਨ ਆਈ. ਡੀ. 'ਤੇ ਅੱਪਲੋਡ
NEXT STORY