ਗਿੱਦੜਬਾਹਾ (ਚਾਵਲਾ) - ਡੀ.ਐੱਸ.ਪੀ. ਨਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਗਿੱਦੜਬਾਹਾ ਪੁਲਸ ਨੇ ਜੂਆ ਖੇਡ ਰਹੇ 8 ਵਿਅਕਤੀਆਂ ਨੂੰ ਜੂਏ ਅੰਦਰ ਲਈ ਵਰਤੀ ਗਈ 1ਲੱਖ ਰੁਪਏ ਦੀ ਰਾਸ਼ੀ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਇੰਸਪੈਕਟਰ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਗਿੱਦੜਬਾਹਾ ਪੁਲਸ ਨੇ ਮੁਖਬਿਰ ਤੋਂ ਪ੍ਰਾਪਤ ਹੋਈ ਸੂਚਨਾ ਦੇ ਆਧਾਰ ’ਤੇ ਗਿੱਦੜਬਾਹਾ ਦੇ ਭਾਰੂ ਰੋਡ ਸਥਿਤ ਸਿਟੀ ਕੱਲਬ ਦੇ ਸਾਹਮਣੇ ਵਾਲੀ ਗਲੀ ਵਿੱਚ ਇਕ ਸਪੇਅਰ ਪਾਰਟਸ ਦੀ ਦੁਕਾਨ ਤੋਂ 8 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਧੀ ਦੇ ਪ੍ਰੇਮ ਸਬੰਧਾਂ 'ਚ ਮਾਂ ਦੇ ਰਹੀ ਸੀ ਸਾਥ, ਪਿਓ ਨੇ ਦੋਵਾਂ ਨੂੰ ਦਿੱਤਾ ਨਹਿਰ 'ਚ ਧੱਕਾ
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਦੀਪਕ ਕੁਮਾਰ, ਲਵ ਕੁਮਾਰ, ਸੁਨੀਲ ਗੋਇਲ, ਲੁਕਿੰਦਰ ਕੁਮਾਰ, ਮੀਨਕਾਂਤ, ਗੁਰਵਿੰਦਰ ਸਿੰਘ, ਰਾਜਿੰਦਰ ਕੁਮਾਰ ਅਤੇ ਮਨੋਜ ਕੁਮਾਰ ਵਾਸੀਆਨ ਗਿੱਦੜਬਾਹਾ ਵਜੋਂ ਹੋਈ ਹੈ, ਜਿਨ੍ਹਾਂ ਤੋਂ 1 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ।
ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)
ਉਨ੍ਹਾਂ ਦੱਸਿਆ ਕਿ ਉਕਤਾਨ ਵਿਰੁੱਧ ਧਾਰਾ 13/3/67 ਜੂਆ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇੰਝ ਤਾਂ ਪੁਲਸ ਛੋਟੇ-ਮੋਟੇ ਜੁਆਰੀਆ ਨੂੰ ਅਕਸਰ ਪਕੜਦੀ ਹੀ ਰਹਿੰਦੀ ਹੈ ਪਰ ਲੰਬੇ ਅਰਸੇ ਬਾਅਦ ਅਜਿਹਾ ਹੋਇਆ ਹੈ ਕਿ ਪੁਲਸ ਨੇ ‘ਚੰਗੇ ਘਰਾਂ’ ਦੇ ਕਾਕਿਆਂ ਨੂੰ ਵੱਡੀ ਰਕਮ ਨਾਲ ਜੂਆ ਖੇਡਦੇ ਹੋਏ ਕਾਬੂ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਦਿੱਲੀ ਮੋਰਚੇ ’ਚੋਂ ਪਰਤੇ ਕਿਸਾਨ ਆਗੂ ਦਰਸ਼ਨ ਸਿੰਘ ਦੀ ਮੌਤ
NEXT STORY