ਪਟਿਆਲਾ, (ਬਲਜਿੰਦਰ)— ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਕਿਹਾ ਕਿ ਸਰਕਾਰ ਨੇ ਨਾ ਹੀ ਰੋਜ਼ਗਾਰ ਦਿੱਤਾ ਅਤੇ ਨਾ ਹੀ ਨਸ਼ਾ ਖਤਮ ਕੀਤਾ। ਹਾਲਾਤ ਇਹ ਹਨ ਕਿ ਸਰਕਾਰ 2 ਸਾਲਾਂ ਵਿਚ ਇਕ ਵੀ ਵੱਡੇ ਨਸ਼ਾ ਸਮੱਲਗਰ ਨੂੰ ਨਹੀਂ ਫੜ ਸਕੀ। ਆਮ ਲੋਕਾਂ 'ਤੇ ਕੇਸ ਦਰਜ ਕਰ ਕੇ ਲੋਕਾਂ ਦੇ ਸਾਹਮਣੇ ਕੇਸਾਂ ਦੀ ਗਿਣਤੀ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਗਠਜੋੜ ਨੇ ਪੰਜਾਬ ਦੀ ਲੁੱਟ ਕੀਤੀ। ਹੁਣ ਕਾਂਗਰਸ ਨੇ ਲੁੱਟ-ਖਸੁੱਟ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਦੋਵਾਂ ਦੀ ਲੁੱਟ-ਖਸੁੱਟ ਤੋਂ ਸਿਰਫ ਆਮ ਆਦਮੀ ਪਾਰਟੀ ਹੀ ਨਿਜਾਤ ਦਿਵਾ ਸਕਦੀ ਹੈ। ਹੁਣ ਪਟਿਆਲਾ ਦੇ ਲੋਕ ਇਸ ਲੁੱਟ-ਖਸੁੱਟ ਤੋਂ ਨਿਜਾਤ ਪਾਉਣ ਦਾ ਮਨ ਬਣਾ ਚੁੱਕੇ ਹਨ।
ਚੰਦ ਭਾਨ ਡਰੇਨ 'ਚ ਡਿੱਗੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਬਰਾਮਦ
NEXT STORY