ਖੰਨਾ, (ਜ. ਬ.)- ਬੀਤੀ ਦੇਰ ਰਾਤ ਡਿਊਟੀ ਤੋਂ ਵਾਪਸ ਘਰ ਜਾ ਰਹੇ ਜੀ. ਆਰ. ਪੀ. ’ਚ ਤਾਇਨਾਤ ਹੋਮਗਾਰਡ ਜਵਾਨ ਦੀ ਇਕ ਸਡ਼ਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਨੂੰ ਅੰਜਾਮ ਦੇਣ ਉਪਰੰਤ ਅਣਪਛਾਤਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਇਸ ਸਬੰਧ ’ਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਜਦੋਂ ਰੋਜ਼ਾਨਾ ਦੀ ਤਰ੍ਹਾਂ ਨਿਰਮਲ ਸਿੰਘ (55) ਨਿਵਾਸੀ ਪਿੰਡ ਕੰਮਾ ਘੁਰਾਲਾ ਡਿਊਟੀ ਤੋਂ ਬਾਅਦ ਰਾਤ 12 ਵਜੇ ਘਰ ਲਈ ਜਾ ਰਿਹਾ ਸੀ, ਤਾਂ ਜਿਵੇਂ ਹੀ ਉਹ ਪਿੰਡ ਇਕੋਲਾਹਾ ਕੋਲ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਣ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਅਣਪਛਾਤੇ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
2 ਕਿੱਲੋ ਅਫੀਮ ਸਣੇ ਤਸਕਰ ਗ੍ਰਿਫਤਾਰ
NEXT STORY