ਪਟਿਆਲਾ (ਨਿਰਦੋਸ਼, ਚਾਵਲਾ)—ਕੱਲ੍ਹ ਸਵੇਰੇ ਲਗਭਗ 10 ਵਜੇ ਰਾਜਪੁਰਾ ਸਰਹਿੰਦ ਰਾਸ਼ਟਰੀ ਰਾਜ ਮਾਰਗ (ਜੀ. ਟੀ. ਰੋਡ) ਤੇ ਸਿਮਰਨ ਢਾਬੇ ਨੇੜੇ ਰੇਲਵੇ ਓਵਰ ਬ੍ਰਿਜ 'ਤੇ ਧਾਗਿਆਂ ਨਾਲ ਲੱਦਿਆ ਟਰੱਕ ਸੜਕ 'ਚ ਪਲਟ ਗਿਆ। ਸੜਕ 'ਤੇ ਦੋਵੇਂ ਪਾਸੇ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਡੇਢ ਘੰਟੇ ਦੀ ਮੁਸ਼ੱਕਤ ਦੇ ਬਾਅਦ ਪੁਲਸ ਨੇ ਆਵਾਜਾਈ ਬਹਾਲ ਕਾਰਵਾਈ ਜਾਣਕਾਰੀ ਮੁਤਾਬਕ ਟਰੱਕ ਚਾਲਕ ਦਿਲੀਪ ਸਿੰਘ ਵਾਸੀ ਬਿਹਾਰ ਪਾਨੀਪਤ ਤੋਂ ਧਾਗਾ ਲੋਡ ਕਰ ਕੇ ਲੁਧਿਆਣਾ ਜਾ ਰਿਹਾ ਸੀ। ਜਦੋਂ ਉਹ ਰਾਜਪੁਰਾ ਓਵਰ ਬ੍ਰਿਜ ਦੇ ਨਜ਼ਦੀਕ ਪਹੁੰਚਿਆ ਤਾਂ ਟਰੱਕ ਦਾ ਸਟੀਅਰਿੰਗ ਟੁੱਟ ਗਿਆ। ਟਰੱਕ ਸੜਕ 'ਚ ਪਲਟ ਗਿਆ। ਟਰੱਕ 'ਚ ਪਏ ਧਾਗਿਆਂ ਦੇ ਬੰਡਲ ਵੀ ਸੜਕ 'ਤੇ ਬਿਖਰ ਗਏ। ਜੀ. ਟੀ. ਰੋਡ ਜਾਮ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਵੱਡੀ ਮੁਸ਼ੱਕਤ ਦੇ ਬਾਅਦ 2 ਕਰੇਨਾਂ ਦੀ ਮਦਦ ਨਾਲ ਟਰੱਕ ਨੂੰ ਸਾਈਡ 'ਤੇ ਕਰਵਾਇਆ ਤਾਂ ਜਾ ਕੇ ਟ੍ਰੈਫਿਕ ਬਹਾਲ ਹੋ ਸਕਿਆ।
1 ਕਿੱਲੋ 900 ਗ੍ਰਾਮ ਅਫੀਮ ਸਣੇ ਇਕ ਵਿਅਕਤੀ ਕਾਬੂ
NEXT STORY