ਧੁਰੀ (ਦਵਿੰਦਰ) - ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਿਲਵਰ ਜੁਬਲੀ ਸਮਾਗਮ 'ਚ ਸ਼ਿਰਕਤ ਕਰਨ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਗਾ ਪੰਜਾਬ ਦਾ ਧੁਰਾ ਹੈ। ਮੋਗਾ 'ਚ ਫੜੇ ਗਏ ਸੈਕਸ ਸਕੈਂਡਲਾਂ ਨੇ ਸਰਕਾਰ ਨੂੰ ਨੰਗਾ ਕਰਕੇ ਰੱਖ ਦਿੱਤਾ ਹੈ। ਮੋਗਾ ਵਿਖੇ ਸਾਹਮਣੇ ਆ ਰਹੇ ਸੈਕਸ ਸਕੈਂਡਲਾਂ 'ਚ ਪੁਲਸ ਅਤੇ ਸਰਕਾਰ ਦੀ ਸਿੱਧੀ ਸ਼ਮੂਲੀਅਤ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿਖੇ ਪਹਿਲਾਂ ਸਾਹਮਣੇ ਆਏ ਸੈਕਸ ਸਕੈਂਡਲਾਂ ਭਾਵੇਂ ਸੀ.ਬੀ.ਆਈ. ਦੀ ਅਦਾਲਤ ਵਿੱਚ ਪੈਡਿੰਗ ਪਏ ਹੋਏ ਹਨ ਪਰ ਕੰਪਲਟੈਂਟਾਂ ਦਾ ਕਤਲ ਦੋਸ਼ੀਆਂ ਨੂੰ ਬਚਾਉਣ ਲਈ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖਬਰ - ਜਾਣੋ ਵਾਇਰਲ ਹੋ ਰਹੀ ਇਸ ਤਸਵੀਰ ਦੇ ਪਿੱਛੇ ਦਾ ਅਸਲੀ ਸੱਚ (ਵੀਡੀਓ)
ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸ਼ਰਧਾਲੂ – ਹਸਨ ਖ਼ਾਂ
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ 'ਚ ਬੀਜਾਂ ਦੇ ਘਪਲਿਆਂ 'ਚ ਮੁੱਖ ਮੰਤਰੀ ਸਿੱਧੇ ਜ਼ਿੰਮੇਵਾਰ ਹਨ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਕੰਮ ਪੰਜਾਬ 'ਚ ਅਕਾਲੀ ਅਤੇ ਪੰਜਾਬ ਸਰਕਾਰ ਨਹੀਂ ਕਰ ਸਕੇ, ਉਹ ਮੈਡੀਕਲ ਪ੍ਰੈਕਟੀਸ਼ਨਰ ਨਾ ਮਾਤਰ ਰੇਟਾਂ 'ਚ ਸਿਹਤ ਸੁਵਿਧਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮੁੱਦਾ ਪਹਿਲ ਦੇ ਅਧਾਰ 'ਤੇ ਹੱਲ ਕਰਕੇ ਕਾਨੂੰਨ ਬਣਾਇਆ ਜਾਵੇਗਾ।
ਪੜ੍ਹੋ ਇਹ ਵੀ ਖਬਰ - ਟਿੱਡੀ ਦਲ 1 ਦਿਨ 'ਚ 35 ਹਜ਼ਾਰ ਬੰਦਿਆਂ ਦੀ ਖਾ ਜਾਂਦਾ ਹੈ ਖੁਰਾਕ (ਵੀਡੀਓ)
ਪੜ੍ਹੋ ਇਹ ਵੀ ਖਬਰ - ‘ਖੇਡ ਰਤਨ ਪੰਜਾਬ ਦੇ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਨ੍ਹਾਂ ਲਿੰਕ ’ਤੇ ਕਰੋ ਕਲਿੱਕ
ਫਾਜ਼ਿਲਕਾ 'ਚ 2 ਕੋਰੋਨਾ ਕੇਸ ਆਏ ਸਾਹਮਣੇ, ਇਕ ਫੌਜ ਦਾ ਜਵਾਨ ਵੀ ਸ਼ਾਮਲ
NEXT STORY