ਫਰੀਦਕੋਟ(ਚਾਵਲਾ)-ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ’ਚ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਰੋਕਣ ਅਤੇ ਵਿਕਰੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਿਟੀ ਫਰੀਦਕੋਟ ਪੁਲਸ ਦੇ ਸਹਿਯੋਗ ਨਾਲ ਤਿੰਨ ਮੈਡੀਕਲ ਫਰਮਾਂ ਦੀ ਜਾਂਚ ਕੀਤੀ ਗਈ। ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਡੋਗਰ ਬਸਤੀ ਸਥਿਤ ਸਿੰਗਲਾ ਮੈਡੀਕਲ ਸਟੋਰ ਵਿਖੇ ਕੋਈ ਬੇਨਿਯਮੀ ਨਹੀਂ ਸਾਹਮਣੇ ਆਈ, ਜਦਕਿ ਰਾਜਾ ਮੈਡੀਕਲ ਏਜੰਸੀ ਵਿਖੇ ਕੁਝ ਆਮ ਕਿਸਮ ਦੀਆਂ ਬੇਨਿਯਮੀਆਂ ਪਾਈਆਂ ਗਈਆਂ। ਇਸੇ ਤਰ੍ਹਾਂ ਐੱਲ. ਆਈ. ਸੀ. ਵਾਲੀ ਗਲੀ ਸਥਿਤ ‘ਟਰੂ ਐਕਟ ਫਾਰਮਾ’ ਦੀ ਜਾਂਚ ਦੌਰਾਨ ਫਰਮ ਵੱਲੋਂ ਦਵਾਈਆਂ ਦਾ ਹੱਥੀਂ ਦਰਜ ਵਿਕਰੀ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਅਤੇ 28 ਫਰਵਰੀ 2025 ਦੀ ਨੋਟੀਫਿਕੇਸ਼ਨ ਅਨੁਸਾਰ ਲਾਜ਼ਮੀ ਮਹੀਨਾਵਾਰ ਰਿਪੋਰਟ ਵੀ ਜਮ੍ਹਾ ਨਹੀਂ ਕਰਵਾਈ ਗਈ ਸੀ।
ਇਹ ਵੀ ਪੜ੍ਹੋ- 'ਆਪ' ਛੱਡਣ ਵਾਲਿਆਂ 'ਤੇ ਪਰਗਟ ਸਿੰਘ ਦਾ ਤੰਜ, ਕਿਹਾ, ਪੌਣੇ 5 ਸਾਲ ਚੁੱਪ ਕਿਉਂ ਰਹੇ?
ਇਸ ਉਲੰਘਣਾ ’ਤੇ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਫਾਰਮ-16 ਤਹਿਤ 2 ਕਿਸਮਾਂ ਦੀਆਂ ਦਵਾਈਆਂ-ਐਕਟੀਨੋਰਮ (ਕਲੋਰਡਾਇਜ਼ੈਪੋਕਸਾਈਡ ਅਤੇ ਡਾਈਸਾਈਕਲੋਮਾਈਨ) ਅਤੇ ਬੈਂਜ਼ਪ੍ਰੋ-ਐੱਫ. ਐੱਮ. (ਫਲੂਪੈਂਟਿਕਸੋਲ) ਜ਼ਬਤ ਕੀਤੀਆਂ ਗਈਆਂ। ਜ਼ਬਤ ਕੀਤੀਆਂ 48,990 ਗੋਲੀਆਂ ਦੀ ਅੰਦਾਜ਼ਨ ਕੀਮਤ 3,30,687 ਰੁਪਏ ਹੈ। ਡਰੱਗ ਇੰਸਪੈਕਟਰ ਨੇ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਫਰਮਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੀਆਂ ਜਾਂਚ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ-ਪੰਜਾਬ 'ਚ ਇਕ ਹਫਤੇ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸਵੇਰ-ਸ਼ਾਮ ਦੀ ਵਧੀ ਠੰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਗੁਰਦੁਆਰਾ ਸਾਹਿਬ 'ਤੇ ਗੋਲ਼ੀਬਾਰੀ ਕਰਨ ਵਾਲਾ ਮੁੱਖ ਸ਼ੂਟਰ ਗ੍ਰਿਫ਼ਤਾਰ
NEXT STORY