ਸੰਗਰੂਰ,(ਸਿੰਗਲਾ)- ਐਨ. ਐਚ. ਐਮ. ਅਧੀਨ ਕੰਮ ਕਰਦੇ ਆਈ. ਡੀ. ਐਸ. ਪੀ. ਦੇ ਤਕਰੀਬਨ 300 ਮੁਲਾਜ਼ਮਾਂ ਦੀ ਤਨਖਾਹ 'ਚ ਪੰਜਾਬ ਸਰਕਾਰ ਵਲੋਂ ਮਾਮੂਲੀ ਵਾਧਾ ਕੀਤਾ ਗਿਆ। ਇਸ ਨੂੰ ਸਰਕਾਰ ਆਪਣੀ ਬਹੁਤ ਵੱਡੀ ਪ੍ਰਾਪਤੀ ਦੱਸ ਕੇ ਪੇਸ਼ ਕਰ ਰਹੀ ਹੈ, ਜਦਕਿ ਸਿਹਤ ਵਿਭਾਗ 'ਚ ਤਕਰੀਬਨ 13000 ਮੁਲਾਜ਼ਮ ਨਿਗੂਣੀਆਂ ਤਨਖਾਹਾ 'ਤੇ ਪਿਛਲੇ 12 ਸਾਲਾ ਤੋਂ ਨੌਕਰੀ ਕਰ ਰਹੇ ਹਨ । ਹੁਣ ਕੋਰੋਨਾ ਮਹਾਮਾਰੀ ਦੇ ਦੌਰ 'ਚ ਆਪਣੀ ਸੇਵਾ ਨਿਭਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਡੀਕਲ ਤੇ ਪੈਰਾਮੈਡੀਕਲ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਹਰਨਵਦੀਪ ਸਿੰਘ ਸਿੱਧੂ ਨੇ ਕੀਤਾ । ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਅੱਜ ਦੇ ਇਸ ਮੁਸ਼ਕਿਲ ਦੌਰ ਵਿੱਚ ਠੇਕਾ ਸਿਹਤ ਮੁਲਾਜਮ ਅਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਪਰ ਪੰਜਾਬ ਦੀ ਕੈਪਟਨ ਸਰਕਾਰ ਅਪਣੀ ਜਿੰਮੇਵਾਰੀ ਤੋਂ ਪੂਰੀ ਤਰਾਂ• ਭੱਜ ਚੁੱਕੀ ਹੈ। ਮੁੱਖ ਮੰਤਰੀ ਪੰਜਾਬ ਟੈਲੀਵਿਜ਼ਨ 'ਤੇ ਕੋਰੋਨਾ ਵਾਲੀ ਜੰਗ ਦੇ ਜਰਨੈਲ ਬਣੇ ਬੈਠੇ ਹਨ ਅਤੇ ਅਪਣੀ ਫੌਜ ਦੀ ਸਾਰ ਵੀ ਨਹੀ ਲੈ ਰਹੇ। ਡਾ. ਸਿੱਧੂ ਨੇ ਕਿਹਾ ਕਿ ਕੋਰੋਨਾ ਖਿਲਾਫ ਜੰਗ ਲੜ•ਨ ਵਾਲੀ ਫੌਜ ਕੈਪਟਨ ਨੇ ਠੇਕੇ 'ਤੇ ਰੱਖੀ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਬਿਨਾਂ ਸਰਤ ਐਨ.ਐਚ.ਐਮ. ਅਧੀਨ ਕੰਮ ਕਰਦੇ ਸਮੂਹ ਮੁਲਾਜਮਾਂ ਨੂੰ ਤੁਰੰਤ ਰੈਗੂਲਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਇਹਨਾਂ ਮੁਲਾਜਮਾ ਨੂੰ ਰੈਗੂਲਰ ਨਹੀ ਕੀਤਾ ਤਾ ਠੇਕਾ ਸਿਹਤ ਮੁਲਾਜਮ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਸਰਕਾਰ ਦੇ ਇਸ ਅਣਮਨੁੱਖੀ ਰਵੀਏ ਤੋਂ ਅਤੇ ਸ਼ੋਸਣ ਤੋਂ ਅੱਕੇ ਇਹ ਮੁਲਾਜਮ ਹੜਤਾਲ 'ਤੇ ਜਾਣ ਤੋਂ ਵੀ ਗੁਰੇਜ ਨਹੀਂ ਕਰਨਗੇ।
ਚਾਰ ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਉਣ ਨਾਲ ਗ੍ਰੀਨ ਜ਼ੋਨ 'ਚ ਆਇਆ moga
NEXT STORY