ਮਮਦੋਟ,(ਸ਼ਰਮਾ, ਜਸਵੰਤ)- ਪੰਜਾਬ ਹੋਮਗਾਰਡ ਦੇ ਇਕ ਜਵਾਨ ਦੀ ਡਿਊਟੀ ਤੋਂ ਘਰ ਆਉਂਦੇ ਸਮੇਂ ਬੱਸ ਵਿਚ ਹੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਹੋਮਗਾਰਡ ਦਾ ਜਵਾਨ ਚਿਮਨ ਸਿੰਘ ਜੋ ਕਿ ਹੋਮਗਾਰਡ ਦੀ 5 ਬਟਾਲੀਅਨ ਈ. ਕੰਪਨੀ 'ਚ ਤਾਇਨਾਤ ਸੀ ਅਤੇ ਜਿਸ ਦੀ ਡਿਊਟੀ ਜੀ.ਆਰ.ਪੀ. ਥਾਣਾ ਫਿਰੋਜ਼ਪੁਰ ਵਿਖੇ ਸੀ, ਆਪਣੀ ਡਿਊਟੀ ਤੋਂ ਵਾਪਸ ਘਰ ਆਉਣ ਲਈ ਫਿਰੋਜ਼ਪੁਰ ਤੋਂ ਇਕ ਨਿੱਜੀ ਬੱਸ ਵਿਚ ਸਵਾਰ ਹੋਇਆ, ਜਦੋਂ ਬੱਸ ਮਮਦੋਟ ਪਹੁੰਚੀ ਅਤੇ ਸਾਰੀਆਂ ਸਵਾਰੀਆਂ ਉੱਤਰ ਗਈਆਂ ਤਾਂ ਬੱਸ ਦੇ ਕੰਡਕਟਰ ਨੇ ਉਸ ਨੂੰ ਉਤਰਨ ਲਈ ਕਿਹਾ ਤਾਂ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਉਸ ਤੋਂ ਬਾਅਦ ਐਂਬੂਲੈਂਸ ਨੂੰ ਬੁਲਾ ਕੇ ਸਿਵਲ ਹਸਪਤਾਲ 'ਚ ਭੇਜ ਦਿੱਤਾ, ਜਿਥੇ ਡਾਕਟਰ ਰੇਖਾ ਭੱਟੀ ਨੇ ਚੈੱਕਅਪ ਤੋਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੀ ਪਛਾਣ ਚਿਮਨ ਸਿੰਘ ਪੁੱਤਰ ਗਹਿਣਾ ਸਿੰਘ ਵਾਸੀ ਪਿੰਡ ਹੁਸੈਨਸ਼ਾਹ ਵਾਲਾ ਵਜੋਂ ਹੋਈ ਹੈ।
ਸੜਕ ਹਾਦਸੇ 'ਚ ਵਿਅਕਤੀ ਦੀ ਮੌਤ
NEXT STORY