ਚੰਡੀਗੜ੍ਹ (ਸੁਸ਼ੀਲ)-ਚੋਰਾਂ ਨੇ ਸੈਕਟਰ-46 ਦੀ ਮਾਰਕੀਟ ਗਈ ਔਰਤ ਦੇ ਘਰ ਦਾ ਤਾਲਾ ਤੋੜ ਕੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਔਰਤ ਨੇ ਤਾਲਾ ਟੁੱਟਿਆ ਦੇਖ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-31 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦੀ ਜਾਂਚ ਕੀਤੀ। ਸੈਕਟਰ-47 ਨਿਵਾਸੀ ਨਿੰਦਾ ਅੰਸਾਰੀ ਦੀ ਸ਼ਿਕਾਇਤ 'ਤੇ ਸੈਕਟਰ-31 ਥਾਣਾ ਪੁਲਸ ਨੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।
ਨਿੰਦਾ ਅੰਸਾਰੀ ਨੇ ਦੱਸਿਆ ਕਿ ਉਹ ਐਤਵਾਰ ਦੁਪਹਿਰ ਨੂੰ ਸਾਮਾਨ ਲੈਣ ਸੈਕਟਰ-46 ਦੀ ਮਾਰਕੀਟ ਗਈ ਸੀ, ਜਦੋਂ ਉਹ ਪਰਤੀ ਤਾਂ ਜਾਲੀ ਦੇ ਦਰਵਾਜ਼ੇ 'ਤੇ ਲੱਗਿਆ ਤਾਲਾ ਟੁੱਟਿਆ ਹੋਇਆ ਸੀ। ਕਮਰਿਆਂ 'ਚ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਅਲਮਾਰੀ ਖੁੱਲ੍ਹੀ ਸੀ। ਚੋਰ ਘਰ 'ਚੋਂ ਡੇਢ ਤੋਲੇ ਸੋਨੇ ਦੀ ਚੇਨ, ਇਕ ਜੋੜੀ ਸੋਨੇ ਦੇ ਟਾਪਸ, ਦੋ ਜੋੜੀ ਚਾਂਦੀ ਦੇ ਟਾਪਸ, ਚਾਂਦੀ ਦੀਆਂ ਝਾਂਜਰਾਂ, ਚਾਂਦੀ ਦੀਆਂ ਚਾਰ ਚੂੜੀਆਂ, ਛੇ ਚਾਂਦੀ ਦੇ ਕੰਗਣ ਅਤੇ ਘੜੀ ਲੈ ਗਏ। ਸੈਕਟਰ-31 ਥਾਣਾ ਪੁਲਸ ਚੋਰਾਂ ਦੀ ਭਾਲ ਕਰ ਰਹੀ ਹੈ।
20 ਲੱਖ ਲੈ ਕੇ ਕਿਡਨੀ ਬਦਲਵਾਉਣ ਦੇ ਗਿਰੋਹ ਦੀ ਇਕ ਮੈਂਬਰ ਗ੍ਰਿਫ਼ਤਾਰ
NEXT STORY