ਨਾਭਾ, (ਜੈਨ, ਭੂਪਾ)- ਅੱਜ ਲਗਭਗ ਇਕ ਘੰਟਾ ਸਥਾਨਕ ਮਾਲੇਰਕੋਟਲਾ ਰੋਡ ’ਤੇ ਦੁਲੱਦੀ, ਚੌਧਰੀਮਾਜਰਾ ਤੇ ਹੋਰ ਲਾਗਲੇ ਖੇਤਰਾਂ ਦੇ ਸੈਂਕਡ਼ੇ ਦਲਿਤ ਪਰਿਵਾਰਾਂ ਨੇ ਪਾਵਰਕਾਮ ਨਿਗਮ ਖਿਲਾਫ ਰੋਸ ਧਰਨਾ ਦੇ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਲੋਕਾਂ ਤੇ ਮਹਿਲਾਵਾਂ ਦਾ ਕਹਿਣਾ ਸੀ ਕਿ ਇਕ ਪਾਸੇ ਸਾਨੂੰ ਬਿਜਲੀ ਬਿੱਲ ਮੁਆਫ ਕੀਤੇ ਗਏ ਹਨ। ਦੂਜੇ ਪਾਸੇ 40-40 ਹਜ਼ਾਰ ਰੁਪਏ ਦੇ ਬਿੱਲ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਵਤਾਰ ਸਿੰਘ, ਰਵੀ ਕੁਮਾਰ, ਗੁਰਮੀਤ ਰਾਮ, ਹੰਸ ਰਾਜ, ਜੁਗਿੰਦਰ ਸਿੰਘ ਤੇ ਤੇਲਾ ਰਾਮ ਨੇ ਦੋਸ਼ ਲਾਇਆ ਕਿ ਅਧਿਕਾਰੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ। ਅਸੀਂ ਮਜ਼ਦੂਰੀ ਕਰ ਕੇ ਬੱਚਿਆਂ ਦਾ ਪਾਲਣ-ਪੋਸਣ ਕਰਦੇ ਹਾਂ। ਸਾਡੇ ਘਰਾਂ ਵਿਚ ਨਾ ਹੀ ਏ. ਸੀ. ਹੈ ਤੇ ਨਾ ਹੀ ਫਰਿੱਜ ਤੇ ਕੂਲਰ ਹਨ। ਸਿਰਫ ਬਲਬ ਤੇ ਪੱਖੇ ਨਾਲ ਹੀ ਸਾਨੂੰ ਹਜ਼ਾਰਾਂ ਰੁਪਏ ਦੇ ਬਿੱਲ ਭੇਜ ਕੇ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪਾਵਰਕਾਮ ਨਿਗਮ ਦੀ ਨਾਲਾਇਕੀ ਦਾ ਖਮਿਆਜ਼ਾ ਗਰੀਬ ਪਰਿਵਾਰ ਭੁਗਤ ਰਹੇ ਹਨ।
ਪੀ. ਯੂ. ਵਿਦਿਆਰਥੀਆਂ ਘੇਰਿਆ ਵਾਈਸ-ਚਾਂਸਲਰ ਦਾ ਦਫਤਰ
NEXT STORY