ਲੁਧਿਆਣਾ, (ਮਹਿਰਾ)- ਵਿਆਹ ਦੇ ਨਾਂ ’ਤੇ ਵਰਗਲਾ ਕੇ ਨਾਬਾਲਗਾ ਨੂੰ ਲਿਜਾਣ ਦੇ ਮਾਮਲੇ ’ਚ ਵਧੀਕ ਜੱਜ ਸੋਨੀਆ ਕਿੰਨਰਾ ਦੀ ਅਦਾਲਤ ਨੇ ਆਜਮਗਡ਼੍ਹ ਯੂ. ਪੀ. ਨਿਵਾਸ ਅਨਿਲ ਕੁਮਾਰ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਉਸ ਨੂੰ 1 ਲੱਖ 60 ਹਜ਼ਾਰ ਰੁਪਏ ਜੁਰਮਾਨਾ ਵੀ ਭਰਨ ਦਾ ਹੁਕਮ ਦਿੱਤਾ ਹੈ। ਇਹ ਮਾਮਲਾ ਈ. ਡਬਲਯੂ. ਐੱਸ. ਕਾਲੋਨੀ ਵਾਸੀ ਪੀਡ਼ਤਾ ਦੇ ਪਿਤਾ ਵੱਲੋਂ ਪੁਲਸ ਥਾਣਾ ਡਵੀਜ਼ਨ ਨੰ. 7 ਵਿਚ 19 ਸਤੰਬਰ 2015 ਨੂੰ ਦਰਜ ਕਰਵਾਇਆ ਗਿਆ ਸੀ।
ਤੜਕੇ ਸੈਰ ਕਰਨ ਜਾਂ ਦੁੱਧ ਲੈਣ ਗਏ ਲੋਕਾਂ ਦੇ ਘਰਾਂ ’ਚ ਕਰਦਾ ਸੀ ਚੋਰੀਅਾਂ, ਗ੍ਰਿਫਤਾਰ
NEXT STORY