ਤਪਾ ਮੰਡੀ (ਸ਼ਾਮ,ਗਰਗ): ਅੱਜ ਸਵੇਰੇ 8 ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਪਿੰਡ ਨੇੜੇ ਘੋੜੇ ਟਰਾਲੇ ਅਤੇ ਠਾਰ ਜੀਪ ਵਿਚਕਾਰ ਹੋਈ ਭਿਆਨਕ ਟੱਕਰ 'ਚ 2 ਚਚੇਰੇ ਭਰਾਵਾਂ ਸਮੇਤ 3 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬ-ਡਵੀਜਨਲ ਹਸਪਤਾਲ ਤਪਾ 'ਚ ਜੇਰੇ ਇਲਾਜ ਠਾਰ ਜੀਪ 'ਚ ਸਵਾਰ ਚਚੇਰੇ ਭਰਾਵਾਂ ਨਵਪ੍ਰੀਤ ਸਿੰਘ ਪੁੱਤਰ ਜੱਗੀ ਸਿੰਘ ਪੁੱਤਰ ਨਸੀਬ ਸਿੰਘ ਵਾਸੀਆਨ ਚੌਂਗ (ਪਟਿਆਲਾ) ਦੇ ਦੱਸਿਆ ਕਿ ਉਹ ਪਟਿਆਲਾ ਸਾਈਡ ਤੋਂ ਬਠਿੰਡਾ ਵੱਲ ਆਰਮੀ ਲੱਗੇ ਸਾਥੀਆਂ ਨੂੰ ਮਿਲਣ ਲਈ ਜਾ ਰਹੇ ਸੀ ਜਦ ਪਿੰਡ ਮਹਿਤਾ ਨਜ਼ਦੀਕ ਪੁੱਜੇ ਤਾਂ ਅਗਿਓਂ ਆਵਾਰਾ ਕੁੱਤਾ ਆਉਣ ਕਾਰਨ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਡਿਵਾਇਡਰ 'ਚ ਟਕਰਾਉਣ ਕਾਰਨ ਸਾਹਮਣੇ ਤੋਂ ਆਉਂਦੇ ਘੋੜਾ ਟਰਾਲਾ ਜਿਸ ਨੂੰ ਬਲਵੀਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਢੁੱਡੀਕੇ ਚਲਾ ਰਿਹਾ ਸੀ ਨਾਲ ਟੱਕਰ ਹੋ ਗਈ ਜਿਸ 'ਚ ਉਹ ਅਤੇ ਘੋੜਾ ਟਰਾਲਾ ਚਾਲਕ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਸਿਵਲ ਹਸਪਤਾਲ ਤਪਾ ਦਾਖ਼ਲ ਕਰਵਾਇਆ ਗਿਆ।
ਜਦ ਸਾਡੇ ਪ੍ਰਤੀਨਿਧ ਨੇ ਘਟਨਾ ਥਾਂ ਦਾ ਦੌਰਾ ਕਰਕੇ ਦੇਖਿਆ ਤਾਂ ਗੱਡੀ ਦੇ ਦੂਰ ਤੱਕ ਪਰਖੱਚੇ ਉਡੇ ਪਏ ਸਨ ਅਤੇ ਇੱਕ ਸਾਈਡ ਦੀ ਆਵਾਜਾਈ ਬੰਦ ਪਈ ਸੀ ਤਾਂ ਮੌਕੇ ਤੇ ਪੁੱਜੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਸਮੇਤ ਪੁਲਸ ਪਾਰਟੀ ਪਹੁੰਚ ਕੇ ਪ੍ਰਭਾਵਿਤ ਆਵਾਜਾਈ ਨੂੰ ਬਹਾਲ ਕਰਵਾਇਆ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਿਕ ਮੈਂਬਰ ਹਸਪਤਾਲ 'ਚ ਪਹੁੰਚ ਕੇ ਗੰਭੀਰ ਹਾਲਤ 'ਚ ਜ਼ਖ਼ਮੀਆਂ ਨੂੰ ਰੈਫਰ ਕਰ ਦਿੱਤਾ ਹੈ।
'ਸਾਹ ਸੁੱਕ ਗਏ ਦਿੱਲੀ ਦੇ ਦੇਖ ਕੇ ਹੜ੍ਹ ਕਿਸਾਨਾਂ ਦੇ', ਕੇਂਦਰ ਨੂੰ ਗੀਤਾਂ ਰਾਹੀਂ ਪੈਂਦੀਆਂ ਲਾਹਣਤਾਂ (ਵੀਡੀਓ)
NEXT STORY