ਸਿਰਸਾ, (ਲਲਿਤ)- ਫਤਿਹਾਬਾਦ ਦੇ ਕੋਲ ਨੈਸ਼ਨਲ ਹਾਈਵੇ ’ਤੇ ਕਾਰ ਤੇ ਟਰੱਕ ਦੀ ਹੋਈ ਟੱਕਰ ’ਚ ਸਿਰਸਾ ਦੇ ਡਰੱਗ ਇੰਸਪੈਕਟਰ ਦੀ ਦਰਦਨਾਕ ਮੌਤ ਹੋ ਗਈ। ਮੌਕੇ ’ਤੇ ਪੁੱਜੀ ਪੁਲਸ ਨੇ ਡਰੱਗ ਇੰਸਪੈਕਟਰ ਰਾਕੇਸ਼ ਛੌਕਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ।ਜਾਣਕਾਰੀ ਮੁਤਾਬਕ ਡਰੱਗ ਇੰਸਪੈਕਟਰ ਰਾਕੇਸ਼ ਛੌਕਰ ਆਪਣੀ ਕਾਰ ਚਲਾ ਕੇ ਸੋਮਵਾਰ ਨੂੰ ਆਪਣੇ ਪਿੰਡ ਨਾਰਾਇਣਗੜ੍ਹ ਪਾਨੀਪਤ ਤੋਂ ਫਤਿਹਾਬਾਦ ਆ ਰਿਹਾ ਸੀ। ਹਾਈਵੇ ’ਤੇ ਕਾਰ ਟਰੱਕ ਨਾਲ ਟਕਰਾ ਗਈ। ਹਾਦਸੇ ’ਚ ਰਾਕੇਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਕੇਸ਼ ਸਿਰਸਾ ਤੇ ਫਤਿਹਾਬਾਦ ਦੇ ਡਰੱਗ ਇੰਸਪੈਕਟਰ ਸਨ। ਡਰੱਗ ਇਸੰਪੈਕਟਰ ਦੀ ਮੌਤ ਦੀ ਸੂਚਨਾ ਮਿਲਦੇ ਹੀ ਮੈਡੀਕਲ ਦੁਕਾਨਦਾਰਾਂ ’ਚ ਸ਼ੋਕ ਦੀ ਲਹਿਰ ਦੌਡ਼ ਗਈ ਤੇ ਉਨ੍ਹਾਂ ਆਪਣੀਅਾਂ ਦੁਕਾਨਾਂ ਬੰਦ ਕਰ ਦਿੱਤੀਅਾਂ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਭੱਜ ਗਿਆ। ਸਦਰ ਥਾਣਾ ਇੰਚਰਾਜ ਨੇ ਦੱਸਿਆ ਕਿ ਪੁਲਸ ਨੇ ਟਰੱਕ ਚਾਲਕ ਖ਼ਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਡ਼ਕ ਨਾ ਬਣਨ ਤੋਂ ਦੁਖੀ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY