ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ) : ਹਰੇਕ ਸਾਲ 21 ਜੂਨ ਨੂੰ ਸੰਸਾਰ ਪੱਧਰ ’ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਪੂਰੇ ਸੰਸਾਰ ਵਿੱਚ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕਰਨ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਅਹਿਮ ਯੋਗਦਾਨ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਇਸ ਦਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ 21 ਜੂਨ 2015 ਨੂੰ ਕੀਤੀ ਸੀ। ਭਾਰਤ ਵਿੱਚ ਯੋਗ ਦਿਵਸ ਦਾ ਆਯੋਜਨ ਆਯੁਸ਼ ਮੰਤਰਾਲਿਆ ਵੱਲੋਂ ਕੀਤਾ ਜਾਂਦਾ ਹੈ। ਸਾਰੇ ਸੰਸਾਰ ਨੂੰ ਯੋਗਾ ਗਿਆਨ ਦੇਣ ਵਿੱਚ ਭਾਰਤ ਦੀ ਅਹਿਮ ਭੂਮਿਕਾ ਹੈ। ਯੋਗਾ ਡੇ ਤੇ ਯੋਗ ਕਰਦੇ ਹੋਏ ਜ਼ਿਲ੍ਹਾ ਬਾਡੀ ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਗੈਂਗਸਟਰ ਜੈਪਾਲ ਭੁੱਲਰ ਦੇ ਮੁੜ ਪੋਸਟਮਾਰਟਮ ਨੂੰ ਮਨਜ਼ੂਰੀ
ਯੋਗ ਮਨੁੱਖ ਨੂੰ ਆਤਮਾ ਨਾਲ ਜੋੜਦਾ ਹੈ : ਵਿਨੋਦ ਦੁਆ
ਅਰੋੜਵੰਸ਼ ਸਭਾ ਦੇ ਮੀਤ ਪ੍ਰਧਾਨ ਵਿਨੋਦ ਦੂਆ ਦਾ ਕਹਿਣਾ ਹੈ ਕਿ ਯੋਗ ਮਨੁੱਖ ਨੂੰ ਉਸ ਦੀ ਆਤਮਾ ਨਾਲ ਜੋੜਦਾ ਹੈ। ਯੋਗ ਮਨ ਨੂੰ ਸ਼ਾਂਤ ਰੱਖਣ ਦਾ ਸਭ ਤੋਂ ਵਧੀਆ ਢੰਗ ਹੈ। ਉਨ੍ਹਾਂ ਕਿਹਾ ਸਫ਼ਲਤਾ ਤਿੰਨ ਚੀਜ਼ਾਂ ਨਾਲ ਮਾਪੀ ਜਾਂਦੀ ਹੈ। ਪੈਸਾ, ਪ੍ਰਸਿੱਧੀ ਅਤੇ ਮਨ ਦੀ ਸ਼ਾਂਤੀ। ਪੈਸਾ ਅਤੇ ਪ੍ਰਸਿੱਧੀ ਪਾਉਣਾ ਤਾਂ ਆਸਾਨ ਹੈ ਪਰ ਮਨ ਦੀ ਸ਼ਾਂਤੀ ਸਿਰਫ਼ ਯੋਗ ਨਾਲ ਮਿਲਦੀ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ
ਮੋਬਾਇਲ ਵਾਂਗ ਯੋਗ ਨੂੰ ਵੀ ਆਪਣੇ ਜੀਵਨ ਦਾ ਬਣਾਇਆ ਜਾਵੇ ਹਿੱਸਾ : ਸੁਮਿਤ ਬੰਦਲੀਸ਼
ਰੋਟਰੀ ਕਲੱਬ ਸੁਨਾਮ ਦੇ ਜਰਨਲ ਸਕੱਤਰ ਸੁਮਿਤ ਬੰਦਿਸ਼ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮੋਬਾਇਲ ਫੋਨ ਸਾਡੇ ਜੀਵਨ ਦਾ ਹਿੱਸਾ ਬਣ ਗਿਆ ਹੈ, ਉਸੇ ਤਰ੍ਹਾਂ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਯੋਗ ਮਨ ਦੇ ਉਤਾਰ ਚੜ੍ਹਾਅ ਨੂੰ ਸਥਿਰ ਕਰਦਾ ਹੈ। ਗੀਤਾ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਨੇ ਵੀ ਯੋਗ ਦੇ ਮਹੱਤਵ ਦੀ ਵਿਆਖਿਆ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਮੋਗਾ : ਨਸ਼ੇ ਨੇ ਕੁਝ ਪਲਾਂ ’ਚ ਉਜਾੜ ਦਿੱਤੇ ਹੱਸਦੇ-ਵੱਸਦੇ 2 ਪਰਿਵਾਰ, ਪਿਆ ਚੀਕ-ਚਿਹਾੜਾ
ਯੋਗ ਨਾਲ ਮਨ ਅਤੇ ਸਰੀਰ ਦੋਵੇਂ ਤੰਦਰੁਸਤ ਹੁੰਦੇ ਹਨ : ਰਣਜੀਤ ਸਿੰਘ
ਜ਼ਿਲ੍ਹਾ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਜੇਕਰ ਸਰੀਰ ਅਤੇ ਮਨ ਤੰਦਰੁਸਤ ਨਹੀਂ ਹੈ ਤਾਂ ਆਪਣੇ ਟੀਚੇ ਨੂੰ ਪਾਉਣਾ ਅਸੰਭਵ ਹੈ। ਯੋਗ ਕਰਨ ਨਾਲ ਮਨ ਅਤੇ ਸਰੀਰ ਦੋਵੇਂ ਤੰਦਰੁਸਤ ਹੁੰਦੇ ਹਨ। ਉਨ੍ਹਾਂ ਕਿਹਾ ਜੋ ਕਰਦਾ ਹੈ ਯੋਗ,ਉਸ ਨੂੰ ਨਹੀਂ ਹੁੰਦਾ ਕੋਈ ਰੋਗ। ਯੋਗ ਮਨੁੱਖ ਦੀ ਮਾਨਸਿਕ ਅਤੇ ਸਰੀਰਕ ਊਰਜਾ ਨੂੰ ਵੀ ਵਧਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ
ਅੱਜ ਦੀ ਜੀਵਨਸ਼ੈਲੀ ਅਨੁਸਾਰ ਤਨ ਮਨ ਲਈ ਯੋਗ ਬਹੁਤ ਜ਼ਰੂਰੀ : ਜ਼ਖ਼ਮੀ
ਖੱਤਰੀ ਸਭਾ ਸੰਗਰੂਰ ਦੇ ਪ੍ਰਧਾਨ ਦਲਜੀਤ ਜ਼ਖ਼ਮੀ ਦਾ ਕਹਿਣਾ ਹੈ ਕਿ ਸਾਡੀ ਅੱਜ ਦੀ ਜੀਵਨਸ਼ੈਲੀ ਅਤੇ ਖਾਣ ਪੀਣ ਨੂੰ ਵੇਖਦੇ ਹੋਏ ਸਾਡੇ ਤਨ ਅਤੇ ਮਨ ਲਈ ਯੋਗ ਬਹੁਤ ਜ਼ਰੂਰੀ ਹੈ। ਤੀਹ ਸਾਲ ਪਹਿਲਾਂ ਤਕ ਮਸ਼ੀਨੀਕਰਨ ਦਾ ਵਿਸਥਾਰ ਨਾ ਹੋਣ ਕਾਰਨ ਲੋਕ ਸਾਰੇ ਕੰਮ ਆਪਣੇ ਹੱਥਾਂ ਨਾਲ ਕਰਦੇ ਸਨ, ਜਿਸ ਨਾਲ ਯੋਗਿਕ ਕਿਰਿਆਵਾਂ ਆਪਣੇ ਆਪ ਹੋ ਜਾਂਦੀਆਂ ਸਨ ਪਰ ਹੁਣ ਮਨੁੱਖ ਦਾ ਜੀਵਨ ਮਸ਼ੀਨੀ ਹੋਣ ਕਾਰਨ ਉਹ ਕੋਈ ਵੀ ਕੰਮ ਆਪਣੇ ਹੱਥਾਂ ਨਾਲ ਨਹੀਂ ਕਰਦਾ ।ਇਸ ਲਈ ਅੱਜ ਦੇ ਸਮੇਂ ਵਿਚ ਯੋਗ ਦੀ ਬਹੁਤ ਜ਼ਰੂਰਤ ਹੈ।
ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ
ਰੋਜ਼ਾਨਾ ਯੋਗ ਕਰਨ ਨਾਲ ਕਈ ਬੀਮਾਰੀਆਂ ਹੁੰਦੀਆਂ ਹਨ ਦੂਰ: ਵਰੁਣ ਬੱਤਾ
ਯੂਥ ਕਾਂਗਰਸੀ ਆਗੂ ਵਰੁਣ ਬੱਤਾ ਦਾ ਕਹਿਣਾ ਹੈ ਕਿ ਰਿਸ਼ੀਆਂ ਮੁਨੀਆਂ ਨੇ ਯੋਗ ਦੀ ਕਲਾ ਪ੍ਰਕਿਰਤੀ ਤੋਂ ਸਿੱਖੀ ਹੈ ਅਤੇ ਜ਼ਿਆਦਾਤਰ ਯੋਗ ਆਸਨਾਂ ਦੇ ਨਾਂ ਉਨ੍ਹਾਂ ਦੇ ਨਾਵਾਂ ’ਤੇ ਹੀ ਹਨ ਜਿਵੇਂ ਭੁਜੰਗਾਸਨ, ਤਾੜਾਸਨ, ਮਯੂਰਾਸਨ, ਪਦਮਾਸਨ ਆਦਿ। ਉਨ੍ਹਾਂ ਕਿਹਾ ਯੋਗ ਨਾਲ ਸਰੀਰ ਵਿੱਚ ਕਿਸੇ ਵੀ ਸਰੀਰਕ ਤੇ ਮਾਨਸਿਕ ਬਿਮਾਰੀ ਨੂੰ ਨਾ ਸਿਰਫ਼ ਦੂਰ ਕੀਤਾ ਜਾ ਸਕਦਾ ਹੈ ਸਗੋਂ ਰੋਜ਼ਾਨਾ ਯੋਗ ਕਰਨ ਨਾਲ ਕਈ ਬੀਮਾਰੀਆਂ ਸਾਡੇ ਤੋਂ ਦੂਰ ਰਹਿੰਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ
ਮੈਨੂੰ ਤਾਂ ਹਰ ਦਿਨ ਯੋਗ-ਡੇ ਲੱਗਦਾ ਹੈ : ਅੰਸ਼ ਭਾਸਕਰ
ਯੁਵਾ ਯੋਗੀ ਅੰਸ਼ ਭਾਸਕਰ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਯੋਗ ਕਰਦਾ ਹੈ। ਇਸ ਨਾਲ ਉਸ ਦਾ ਮਾਨਸਿਕ ਤੇ ਸਰੀਰਕ ਪੱਧਰ ਪਹਿਲਾਂ ਤੋਂ ਕਾਫ਼ੀ ਠੀਕ ਹੋ ਗਿਆ ਹੈ। ਇਸ ਲਈ ਇਸ ਦਿਨ ਨੂੰ ਰੋਜ਼ਾਨਾ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਸਮਾਜਿਕ ਸੰਗਠਨਾਂ ਨੂੰ ਵੀ ਯੋਗ ਡੇਅ ਵਰਗੇ ਸਮਾਗਮ ਦਾ ਹਰ ਗਲੀ ਮੁਹੱਲੇ ਵਿਚ ਆਯੋਜਨ ਕਰਨਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਯੋਗ ਨਾਲ ਜੁੜ ਕੇ ਆਪਣੀ ਐਮਿਊਨਿਟੀ ਨੂੰ ਵਧਾ ਸਕਣ।
ਪੜ੍ਹੋ ਇਹ ਵੀ ਖ਼ਬਰ - ਹਿੰਦੂ ਤੋਂ ਸਿੱਖ ਸਜੇ ਨੌਜਵਾਨ ਦੀ ਬੇਮਿਸਾਲ ਸੇਵਾ, ਸੋਨੇ ਦੀ ਸਿਆਹੀ ਨਾਲ ਲਿਖ ਰਿਹੈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਵੀਡੀਓ)
ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ ਮੁੱਖ ਸਕੱਤਰ ਵਲੋਂ ਚੁੱਕੇ ਜਾਣਗੇ ਅਹਿਮ ਕਦਮ
NEXT STORY