ਮਾਛੀਵਾੜਾ ਸਾਹਿਬ,(ਟੱਕਰ) : ਮਾਛੀਵਾੜਾ ਨੇੜੇ ਸਰਹਿੰਦ ਨਹਿਰ ਕਿਨਾਰੇ ਸਥਿਤ ਇਕ ਲੋਹਾ ਫੈਕਟਰੀ 'ਚ ਬਾਅਦ ਦੁਪਹਿਰ ਉਸ ਸਮੇਂ ਮਾਹੌਲ ਤਣਾਅਪੂਰਣ ਹੋ ਗਿਆ ਜਦੋਂ ਇਸ ਮਿੱਲ 'ਚ ਕੰਮ ਕਰਨ ਵਾਲੇ ਮਜ਼ਦੂਰ ਮਾਰਚ ਮਹੀਨੇ ਦੀ ਪੂਰੀ ਤਨਖਾਹ ਨਾ ਦੇਣ ਅਤੇ ਪ੍ਰਬੰਧਕਾਂ ਵਲੋਂ ਗਾਲੀ-ਗਲੋਚ ਕਰਨ 'ਤੇ ਭੜਕ ਪਏ। ਜਿਸ 'ਤੇ ਉਨ੍ਹਾਂ ਮਿੱਲ ਬਾਹਰ ਰੌਲਾ-ਰੱਪਾ ਪਾਉਣਾ ਸ਼ੁਰੂ ਕਰ ਦਿੱਤਾ।
ਜਾਣਕਾਰੀ ਮੁਤਾਬਕ ਲੋਹਾ ਫੈਕਟਰੀ 'ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਜੈਕਾਂਤ, ਲਾਲ ਕਿਸ਼ੋਰ, ਮੁਨੀਸ਼ ਕੁਮਾਰ, ਬੈਜ਼ੂ, ਅਰਜਨ, ਲਾਲ ਕਿਸ਼ਨ, ਅਕਾਸ਼ ਨੂੰ ਪ੍ਰਬੰਧਕਾਂ ਵਲੋਂ ਮਾਰਚ ਮਹੀਨੇ ਦੀ ਤਨਖਾਹ ਦਿੱਤੀ ਜਾ ਰਹੀ, ਜਿਸ ਦੌਰਾਨ ਮਜ਼ਦੂਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਕੁੱਝ ਦਿਨ ਦੀ ਘੱਟ ਤਨਖਾਹ ਦਿੱਤੀ ਜਾਂਦੀ ਹੈ, ਜੋ ਪੂਰੀ ਦਿੱਤੀ ਜਾਵੇ। ਮਜ਼ਦੂਰਾਂ ਵਲੋਂ ਵਿਰੋਧ ਕਰਨ 'ਤੇ ਪ੍ਰਬੰਧਕਾਂ ਵਲੋਂ ਗਾਲੀ-ਗਲੋਚ ਕਰਨ 'ਤੇ ਮਾਮਲਾ ਭਖ ਗਿਆ ਅਤੇ ਉਹ ਇਕੱਠੇ ਹੋ ਕੇ ਮਿੱਲ ਦੇ ਮੁੱਖ ਗੇਟ 'ਤੇ ਰੋਸ ਮੁਜ਼ਾਹਰਾ ਕਰਨ ਲੱਗੇ। ਇਸ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਮਾਛੀਵਾੜਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਮਿੱਲ ਪ੍ਰਬੰਧਕਾਂ ਤੇ ਮਜ਼ਦੂਰਾਂ ਵਿਚਕਾਰ ਬੈਠ ਕੇ ਮਾਮਲਾ ਸੁਲਝਾ ਦਿੱਤਾ। ਮਿੱਲ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਜਿੱਥੇ ਮਾਰਚ ਮਹੀਨੇ ਦੀ ਪੂਰੀ ਤਨਖਾਹ ਦੇਣ 'ਤੇ ਪ੍ਰਬੰਧਕਾਂ ਨੇ ਸਹਿਮਤੀ ਪ੍ਰਗਟਾਈ, ਉਥੇ ਇਹ ਵੀ ਕਿਹਾ ਕਿ ਲਾਕਡਾਊਨ ਖੁੱਲ੍ਹਣ ਤੱਕ ਮਿੱਲ ਦੇ ਬਣੇ ਕੁਆਰਟਰਾਂ 'ਚ ਰਹਿ ਸਕਦੇ ਹਨ।
ਮਾਮਲਾ ਸੁਲਝਣ 'ਤੇ ਪੁਲਸ ਨੇ ਮਜ਼ਦੂਰਾਂ ਨੂੰ ਆਪੋ-ਆਪਣੇ ਕੁਆਰਟਰਾਂ 'ਚ ਭੇਜ ਦਿੱਤਾ ਅਤੇ ਕਰੋਨਾਵਾਇਰਸ ਕਾਰਨ ਸਮਾਜਿਕ ਦੂਰੀ ਬਰਕਰਾਰ ਰੱਖ ਤਨਖਾਹ ਲੈਣ ਲਈ ਕਿਹਾ।
ਚੋਰ ਅਤੇ ਏ. ਸੀ. ਪੀ. ਦੇ ਪਾਜ਼ੇਟਿਵ ਆਉਣ ਦਾ ਪੁਲਸ 'ਤੇ ਪਿਆ ਸਾਈਡ ਇਫੈਕਟ
NEXT STORY