ਡੇਰਾਬੱਸੀ (ਅਨਿਲ)- ਇਕ ਵਿਆਹੁਤਾ ਔਰਤ ਨੂੰ ਜਾਣੇ-ਅਣਜਾਣੇ 'ਚ ਅਸ਼ਲੀਲ ਵੀਡੀਓ ਭੇਜਣ 'ਤੇ ਵਿਅਕਤੀ ਦੀ ਤਮਾਮ ਸਫਾਈ ਕਿਸੇ ਕੰਮ ਨਾ ਆਈ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਗੈਰ-ਜ਼ਮਾਨਤੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਹਿਰ ਵਿਚ ਇਕ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਸੈੱਲ ਫੋਨ 'ਤੇ ਕਿਸੇ ਵਿਅਕਤੀ ਨੇ ਇਕ ਅਸ਼ਲੀਲ ਵੀਡੀਓ ਵਟਸਐਪ ਕਰ ਦਿੱਤੀ, ਹਾਲਾਂਕਿ ਇਹ ਵੀਡੀਓ 12 ਅਪ੍ਰੈਲ ਨੂੰ ਭੇਜੀ ਗਈ । ਜਾਂਚ ਕਰਨ 'ਤੇ ਪਤਾ ਲੱਗਾ ਇਹ ਨੰਬਰ ਡੇਰਾਬੱਸੀ ਦੇ ਇਕ 55 ਸਾਲਾ ਵਿਅਕਤੀ ਪ੍ਰੀਤਪਾਲ ਦਾ ਹੈ।
ਔਰਤ ਨੇ ਤੁਰੰਤ ਇਸ ਦੀ ਸ਼ਿਕਾਇਤ ਡੇਰਾਬੱਸੀ ਪੁਲਸ ਨੂੰ ਦਿੱਤੀ, ਜਿਸ 'ਤੇ ਪੁਲਸ ਨੇ ਪ੍ਰੀਤਪਾਲ ਨਾਮੀ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ। ਸੋਮਵਾਰ ਨੂੰ ਡੇਰਾਬੱਸੀ ਕੋਰਟ ਵਿਚ ਪੇਸ਼ ਕਰ ਕੇ ਉਸ ਨੂੰ ਜੇਲ ਭੇਜ ਦਿੱਤਾ ਗਿਆ। ਉਧਰ ਪ੍ਰੀਤਪਾਲ ਦਾ ਕਹਿਣਾ ਸੀ ਕਿ ਉਸ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ। ਉਸ ਦਾ ਫੋਨ ਹਮੇਸ਼ਾ ਆਨਲਾਈਨ ਰਹਿੰਦਾ ਹੈ, ਜਿਸ 'ਤੇ ਉਕਤ ਔਰਤ ਦਾ ਨੰਬਰ ਵੀ ਸੇਵ ਨਹੀਂ ਸੀ। ਕਿਸੇ ਸਵਾਰੀ ਨੇ ਉਸ ਦੇ ਫੋਨ ਦਾ ਗਲਤ ਇਸਤੇਮਾਲ ਕਰ ਕੇ ਉਸ ਨੂੰ ਫਸਾਇਆ ਹੈ ਤੇ ਉਹ ਬਿਲਕੁਲ ਨਿਰਦੋਸ਼ ਹੈ।
ਸੂਬਾ ਸਰਕਾਰ ਨੇ ਨਾ ਰੋਜ਼ਗਾਰ ਦਿੱਤਾ, ਨਾ ਹੀ ਨਸ਼ਾ ਖਤਮ ਕੀਤਾ : ਨੀਨਾ ਮਿੱਤਲ
NEXT STORY