ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਇਕ ਕੈਦੀ ਤੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਇਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੰਟ ਗੁਰਨਾਮ ਸਿੰਘ ਨੇ ਪੁਲਸ ਨੂੰ ਭੇਜੇ ਲਿਖ਼ਤੀ ਪੱਤਰ ਵਿਚ ਦੱਸਿਆ ਕਿ ਜਦ ਉਹ ਕਰਮਚਾਰੀਆਂ ਦੇ ਨਾਲ ਲੰਗਰ ਵਾਰਡ ਵਿਚ ਸਨ ਤਾਂ ਸ਼ੱਕ ਹੋਣ ’ਤੇ ਉਨ੍ਹਾਂ ਨੇ ਕੈਦੀ ਵਿਸ਼ਾਲ ਸਹੋਤਾ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ ਇਕ ਬੈਟਰੀ ਤੇ ਸਿਮ ਕਾਰਡ ਸਮੇਤ ਇਕ ਸੈਮਸੰਗ ਕੀਪੈਡ ਮੋਬਾਇਲ ਫੋਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਵਿਚ ਪੁਲਸ ਨੇ ਕੈਦੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਆਮਦਨ ਟੈਕਸ ਵਿਭਾਗ ਵੱਲੋਂ ਸਾਈਕਲ ਕਾਰੋਬਾਰੀ ਤੋਂ 1.60 ਕਰੋੜ ਦੀ ਨਕਦੀ ਬਰਾਮਦ, ਜਿਊਲਰੀ ਵੀ ਜ਼ਬਤ
NEXT STORY