ਜਲਾਲਾਬਾਦ (ਸੇਤੀਆ) - ਰਾਈਸ ਮਿੱਲਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕੇਵਲ ਕ੍ਰਿਸ਼ਨ ਮੁਟਨੇਜਾ ਨੇ ਇਕ ਲੋਕਲ ਅਖਬਾਰ 'ਚ ਛਪੀ ਖਬਰ ਕਿ ਰਾਈਸ ਮਿੱਲਰ ਐਸੋਸੀਏਸ਼ਨ ਨੇ ਅਕਾਲੀ ਦਲ ਦਾ ਸਮਰਥਨ ਕੀਤਾ ਹੈ, ਦਾ ਖੰਡਨ ਕੀਤਾ ਹੈ। ਇਸ ਖਬਰ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨਾਲ ਜੁੜੇ ਰਾਈਸ ਮਿੱਲਰ ਵਲੋਂ ਇਕ ਮੀਟਿੰਗ ਬੁਲਾਈ ਗਈ ਸੀ। ਮੀਟਿੰਗ ਦੌਰਾਨ ਕੁਝ ਚਹੇਤਿਆਂ ਨਾਲ ਫੋਟੋ ਕਰਵਾਕੇ ਰਾਈਸ ਮਿੱਲਰ ਐਸੋਸੀਏਸ਼ਨ ਦੇ ਸਮਰਥਨ ਦੀ ਗੱਲ ਨੂੰ ਸਮਾਚਾਰ ਪੱਤਰਾਂ 'ਚ ਲਗਵਾ ਦਿੱਤਾ ਗਿਆ, ਜਦਕਿ ਰਾਈਸ ਮਿੱਲਰ ਇੰਦਰਜੀਤ ਸਿੰਘ ਮਦਾਨ, ਅਸ਼ਵਨੀ ਸਿਡਾਨਾ, ਅਮਿਤ ਠਠਈ (ਚਿੰਟੂ), ਹਾਕਮ ਜੋਸਨ, ਹਰੀਸ਼ ਸੇਤੀਆ, ਮੁਕੇਸ਼ ਮਿੱਡਾ, ਕ੍ਰਿਸ਼ਨ ਲਾਲ ਰਗਬੁੱਲਾ ਅਤੇ ਹੋਰ ਰਾਈਸ ਮਿੱਲਰ ਕਾਂਗਰਸ ਪਾਰਟੀ ਨਾਲ ਖੜੇ ਹਨ ਅਤੇ ਇਨ੍ਹਾਂ ਦਾ ਸਮਰਥਨ ਕਾਂਗਰਸ ਪਾਰਟੀ ਨੂੰ ਪ੍ਰਾਪਤ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਅਜਿਹੀਆਂ ਝੂਠੀਆਂ ਖਬਰਾਂ ਲਗਵਾਉਣ ਤੋਂ ਗੁਰੇਜ ਕਰੇ। ਕੇਵਲ ਕ੍ਰਿਸ਼ਨ ਮੁਟਨੇਜਾ ਦਾ ਕਹਿਣਾ ਹੈ ਕਿ ਕੁਝ ਅਕਾਲੀ ਭਾਜਪਾ ਆਗੂ ਵੱਡੇ ਲੀਡਰਾਂ ਸਾਹਮਣੇ ਆਪਣੀ ਸਾਕ ਬਚਾਉਣ ਲਈ ਅਜਿਹਾ ਕਰ ਰਹੇ ਹਨ ਜਦਕਿ ਇਸ ਪਾਰਟੀ ਨੂੰ ਲੋਕ ਨਕਾਰ ਚੁੱਕੇ ਹਨ।
ਕੌਮੀ ਸ਼ਹੀਦ ਪੁਲਸ ਕਰਮਚਾਰੀਆਂ ਦੀ ਯਾਦ ਵਿਚ ਮਿੰਨੀ ਮੈਰਾਥਨ ਦਾ ਅਯੋਜਨ
NEXT STORY