ਸ਼ੇਰਪੁਰ (ਅਨੀਸ਼) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ. ਗਿਆਨੀ ਹਰਪ੍ਰੀਤ ਸਿੰਘ 21 ਨਵੰਬਰ ਤੋਂ ਬਹਿਰੀਨ ਦੌਰੇ 'ਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਜਸਵਿੰਦਰ ਕੌਰ ਚਹਿਲ, ਭਾਈ ਦਲਵੀਰ ਸਿੰਘ ਖਾਲਸਾ ਅਤੇ ਰਣਧੀਰ ਸਿੰਘ ਕਡਿਆਣਾ ਨੇ ਦੱਸਿਆ ਕਿ ਜਥੇ. ਹਰਪ੍ਰੀਤ ਸਿੰਘ ਪਹਿਲੀ ਵਾਰ ਬਹਿਰੀਨ ਆ ਰਹੇ, ਜਿਥੇ ਉਹ 22 ਨਵੰਬਰ ਨੂੰ ਗੁਰਦੁਆਰਾ ਸਾਹਿਬ ਬੁਦਈਆਂ, ਰਾਤ ਸਮੇਂ ਸਲਮਾਬਾਦ, 23 ਨਵੰਬਰ ਨੂੰ ਰਾਤ ਸਮੇਂ ਗੁਰਦੁਆਰਾ ਵਿੱਦਿਆ ਕੇਂਦਰ ਸਲਮਾਬਾਦ, 24 ਨਵੰਬਰ ਨੂੰ ਰਾਤ ਸਮੇਂ ਗੁਰਦੁਆਰਾ ਸਾਹਿਬ ਜਨੇਬੀਆਂ ਵਿਖੇ ਧਾਰਮਕ ਵਿਚਾਰਾਂ ਪੇਸ਼ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਬੀਬੀ ਰਮਨਦੀਪ ਕੌਰ ਨੋਰੰਗ ਵੀ ਪਹੁੰਚ ਰਹੇ ਹਨ।
ਲੁਧਿਆਣਾ ਜਾ ਕੇ ਸਾਫ ਹੋ ਰਿਹਾ ਹੈ ਜਲੰਧਰ ਦਾ ਤੇਜ਼ਾਬੀ ਪਾਣੀ
NEXT STORY