ਚੰਡੀਗੜ੍ਹ, (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਸਟਿਸ ਰਣਜੀਤ ਸਿੰਘ ਵਲੋਂ ਦਾਖਲ ਕੀਤੀ ਗਈ ਕ੍ਰਿਮੀਨਲ ਕੰਪਲੇਂਟ 'ਤੇ ਸੁਣਵਾਈ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਬਿਨਾਂ ਪਹਿਲਾਂ ਸਬੂਤ ਦੇਖੇ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨਰ ਵਲੋਂ ਸਬੂਤਾਂ ਦੇ ਰੂਪ 'ਚ ਕੋਰਟ ਨੂੰ ਨਿਊਜ਼ ਚੈਨਲਾਂ ਦੀਆਂ ਖਬਰਾਂ ਦੀ ਕਲਿਪਿੰਗ ਦੀ ਸੀ. ਡੀ. ਮੁਹੱਈਆ ਕਰਵਾਈ ਗਈ ਹੈ, ਜਿਸ 'ਚ ਸੁਖਬੀਰ ਬਾਦਲ ਤੇ ਮਜੀਠੀਆ ਨੇ ਜਸਟਿਸ ਰਣਜੀਤ ਸਿੰਘ ਦਾ ਮਜ਼ਾਕ ਉਡਾਉਂਦਿਆਂ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਕੋਰਟ ਨੇ ਆਰਟੀਕਲ 65 ਦਾ ਹਵਾਲਾ ਦਿੰਦਿਆਂ ਕਿਹਾ ਕਿ ਬਿਨਾਂ ਮੁਢਲੇ ਸਬੂਤਾਂ ਦੇ ਮੁਲਜ਼ਮ ਨੂੰ ਨੋਟਿਸ ਜਾਰੀ ਨਹੀਂ ਕੀਤਾ ਜਾ ਸਕਦਾ। ਕੋਰਟ ਨੇ ਸ਼ਿਕਾਇਤ ਸਬੰਧੀ ਸਬੂਤ ਦੇਖ ਕੇ ਮੰਗਲਵਾਰ ਨੂੰ ਸੁਣਵਾਈ ਦੀ ਗੱਲ ਕਹੀ, ਜਿਸ 'ਤੇ ਕੋਰਟ ਨੂੰ ਦੱਸਿਆ ਗਿਆ ਕਿ ਮੰਗਲਵਾਰ ਨੂੰ ਬਾਰ ਕਾਊਂਸਲ ਦੀ ਕਾਲ 'ਤੇ ਵਕੀਲਾਂ ਦੀ ਹੜਤਾਲ ਹੈ, ਜਿਸ ਤੋਂ ਬਾਅਦ ਕੋਰਟ ਨੇ ਬੁੱਧਵਾਰ 13 ਫਰਵਰੀ ਨੂੰ ਸੁਣਵਾਈ ਤੈਅ ਕੀਤੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅਦਾਲਤਾਂ 'ਚ ਮੰਗਲਵਾਰ ਨਹੀਂ ਹੋਵੇਗਾ ਕੰਮ
NEXT STORY