ਨਾਭਾ (ਰਾਹੁਲ): ਡੇਰਾ ਬਾਬਾ ਨਾਨਕ ਦੇ ਸੰਚਾਲਕ ਬਾਬਾ ਸੁਖਦੀਪ ਸਿੰਘ ਬੇਦੀ ਨਾਭਾ 'ਚ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੇਦੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜੋ ਸ਼ਰਧਾਲੂ ਰਸਦ ਲੈ ਕੇ ਜਾਂਦੇ ਸਨ ਉਨ੍ਹਾਂ 'ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਸਰਕਾਰਾਂ ਵਲੋਂ 7 ਕਿਲੋਂ ਭਾਰ ਲੈ ਜਾਣ ਦਾ ਪ੍ਰਸਤਾਵ ਰੱਖਿਆ ਸੀ ਪਰ 7 ਕਿਲੋ ਭਾਰ 'ਚ ਕੀ ਆਉਂਦਾ ਹੈ। ਇਹ ਸਰਕਾਰ ਦੱਸੇ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਇਸ 'ਤੇ ਗੌਰ ਕਰੇ, ਰਸਦ ਲੈ ਜਾਣ ਦੀ ਆਗਿਆ ਦੇਣ।
ਬੀਤੇ ਦਿਨਾਂ 'ਚ ਕਰਤਾਰਪੁਰ ਸਾਹਿਬ 'ਚ ਹੋਈ ਹਿੰਸਾ ਦੇ ਬਾਰੇ 'ਚ ਬਾਬਾ ਸੁਖਦੀਪ ਸਿੰਘ ਬੇਦੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਹਿੰਸਾ 'ਤੇ ਕਾਬੂ ਪਾਏ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਚ ਜੋ ਘੱਟ ਗਿਣਤੀ ਦੇ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ। ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਏ।
ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ
NEXT STORY