ਸੰਗਤ ਮੰਡੀ, 23 ਦਸੰਬਰ (ਜ.ਬ.)- ਪਿੰਡ ਦੂਨੇਵਾਲਾ ਵਿਖੇ ਇਕ ਕਰਜ਼ਾਈ ਕਿਸਾਨ ਵੱਲੋਂ ਜ਼ਹਿਰੀਲੀ ਸਪਰੇਅ ਪੀ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਰੀ ਅਨੁਸਾਰ ਸੁਰਜੀਤ ਸਿੰਘ (55) ਪੁੱਤਰ ਕਰਨੈਲ ਸਿੰਘ ਕੋਲ 10 ਏਕਡ਼ ਜ਼ਮੀਨ ਸੀ ਪ੍ਰੰਤੂ ਸੱਤ ਸਾਲ ਪਹਿਲਾਂ ਉਸ ਨੇ ਆਪਣੇ ਲਡ਼ਕੇ ਅਤੇ ਲਡ਼ਕੀ ਦਾ ਵਿਆਹ ਕਰਨ ਮੌਕੇ 5 ਏਕਡ਼ ਜ਼ਮੀਨ ਵੇਚ ਦਿੱਤੀ ਸੀ। ਇਸੇ ਦੌਰਾਨ ਸੁਰਜੀਤ ਸਿੰਘ ਨੇ ਸਾਲ 2000 ਦੇ ਪਹਿਲੇ ਮਹੀਨੇ ਇਕ ਨਵਾਂ ਟ੍ਰੈਕਟਰ ਵੀ ਲਿਆ ਸੀ, ਜਿਸ ਦਾ ਉਸ ਦੇ ਸਿਰ 9 ਲੱਖ ਦੇ ਕਰੀਬ ਕਰਜ਼ਾ ਸੀ। ਇਸ ਤੋਂ ਬਾਅਦ ਸੁਰਜੀਤ ਸਿੰਘ ਨੇ ਰਾਮਾ ਮੰਡੀ ਸਥਿਤ ਇਕ ਬੈਂਕ ਤੋਂ ਖ਼ੇਤ ’ਚ ਬੋਰ ਲਗਾਉਣ ਲਈ 20 ਹਜ਼ਾਰ ਦੇ ਕਰੀਬ ਲੋਨ ਲਿਆ ਸੀ, ਜਿਸ ਦੀ ਕਿਸ਼ਤ ਨਾ ਮੋਡ਼ਨ ਕਾਰਨ ਵਿਆਜ ਸਮੇਤ ਰਕਮ 6 ਲੱਖ ਦੇ ਕਰੀਬ ਬਣ ਗਈ, ਇਕ ਲੱਖ ਰੁਪਿਆ ਕੋਅਾਪਰੇਟਿਵ ਸੋਸਾਇਟੀ ਦਾ ਵੀ ਉਸ ਉਪਰ ਕਰਜ਼ਾ ਸੀ। ਇਸ ਨੂੰ ਲੈ ਕੇ ਸੁਰਜੀਤ ਸਿੰਘ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਕਾਰਨ ਉਸ ਨੇ ਘਰ ’ਚ ਰੱਖੀ ਜ਼ਹਿਰੀਲੀ ਸਪਰੇਅ ਪੀ ਲਈ।
ਜਦੋਂ ਇਸ ਗੱਲ ਦਾ ਪਤਾ ਸੁਰਜੀਤ ਸਿੰਘ ਦੇ ਲਡ਼ਕੇ ਨੂੰ ਲੱਗਾ ਤਾਂ ਉਨ੍ਹਾਂ ਸੁਰਜੀਤ ਸਿੰਘ ਨੂੰ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਜਿਥੇ ਉਸ ਦੀ ਮੌਤ ਹੋ ਗਈ। ਜਦੋਂ ਇਸ ਸਬੰਧੀ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਸੁਰਜੀਤ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ।
ਏਅਰ ਬੇਸ ਦੇ ਬਾਹਰੋਂ ਸ਼ੱਕੀ ਕਸ਼ਮੀਰੀ ਕਾਬੂ
NEXT STORY