ਅਬੋਹਰ, (ਸੁਨੀਲ, ਰਹੇਜਾ)- ਥਾਣਾ ਖੂਈਆਂ ਸਰਵਰ ਪੁਲਸ ਨੇ ਮੰਡੀ ਲਾਧੁਕਾ ਵਾਸੀ ਇਕ ਨੌਜਵਾਨ ਵਲੋਂ ਬੀਤੇ ਦਿਨਾਂ ’ਚ ਪਿੰਡ ਰੂਕਨਪੁਰਾ ਖੂਈਖੇਡ਼ਾ ਤੋਂ ਇਕ ਨਾਬਾਲਗਾ ਨੂੰ ਭਜਾ ਲੈ ਜਾਣ ਦੇ ਮਾਮਲੇ ’ਚ ਉਕਤ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀਡ਼ਤਾ ਦੇ ਪਿਤਾ ਨੇ ਦੱਸਿਆ ਕਿ ਬੀਤੇ ਦਿਨਾਂ ’ਚ ਉਹ ਪਰਿਵਾਰ ਸਣੇ ਪਿੰਡ ਖੂਈਖੇਡ਼ਾ ’ਚ ਕੰਮ ਕਾਜ ਲਈ ਆਇਆ ਹੋਇਆ ਸੀ। 5 ਦਸੰਬਰ ਨੂੰ ਜਦ ਉਹ ਕੰਮ ’ਤੇ ਗਿਆ ਤਾਂ ਉਸਦੀ ਨਾਬਾਲਗ ਬੇਟੀ ਘਰ ’ਚ ਇਕੱਲੀ ਸੀ। ਦੁਪਹਿਰ ਨੂੰ ਜਦ ਉਹ ਘਰ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਬੇਟੀ ਘਰ ’ਚੋਂ ਗਾਇਬ ਸੀ। ਉਸ ਵੱਲੋਂ ਨੇਡ਼ੇ-ਤੇਡ਼ੇ ਤਲਾਸ਼ ਕਰਨ ’ਤੇ ਉਸਨੂੰ ਪਤਾ ਚੱਲਿਆ ਕਿ ਮੰਡੀ ਲਾਧੁਕਾ ਵਾਸੀ ਰਾਹੁਲ ਕੁਮਾਰ ਉਨ੍ਹਾਂ ਦੀ ਨਾਬਾਲਗ ਬੇਟੀ ਨੂੰ ਸ਼ਾਦੀ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਤੇ ਲੈ ਗਿਆ ਹੈ। ਜਿਸ ’ਤੇ ਪੁਲਸ ਨੇ ਨਾਬਾਲਗਾ ਦੇ ਪਿਤਾ ਦੇ ਬਿਆਨਾਂ ’ਤੇ ਰਾਹੁਲ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਿਵਾਈਡਰ ਨੂੰ ਠੀਕ ਕਰਵਾਉਣ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ
NEXT STORY