ਲੁਧਿਆਣਾ, (ਮਹੇਸ਼)- ਸਲੇਮ ਟਾਬਰੀ ਦੇ ਨੇਤਾ ਜੀ ਨਗਰ ਵਿਚ 45 ਸਾਲਾ ਇਕ ਮਹਿਲਾ ਨੇ ਬੀਮਾਰੀ ਅਤੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਆਸ਼ਾ ਰਾਣੀ ਦੀ ਲਾਸ਼ ਸੋਮਵਾਰ ਸ਼ਾਮ ਨੂੰ ਉਸ ਦੇ ਘਰ ਲਟਕਦੀ ਹੋਈ ਮਿਲੀ।
ਜਾਣਕਾਰੀ ਮੁਤਾਬਕ ਮ੍ਰਿਤਕਾ ਆਪਣੇ ਪਿਛੇ 3 ਬੱਚੇ ਛੱਡ ਗਈ ਹੈ। ਇਲਾਕਾ ਪੁਲਸ ਨੇ ਮ੍ਰਿਤਕਾ ਦੇ ਪਤੀ ਜਗਦੀਸ਼ ਨਾਗਪਾਲ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਟਰਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਹੈ। ਘਟਨਾ ਦਾ ਪਤਾ ਸ਼ਾਮ ਲਗਭਗ 6 ਵਜੇ ਲੱਗਿਆ ਜਦ ਆਸ਼ਾ ਦੀ ਬੇਟ ਸਾਕਸ਼ੀ ਘਰ ਆਈ ਤਾਂ ਉਸ ਨੇ ਮਾਂ ਨੂੰ ਲਟਕਦੇ ਦੇਖ ਕੇ ਰੌਲਾ ਪਾ ਕੇ ਨੇੜੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਫਾਹ ਤੋਂ ਉਤਾਰ ਕੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਸਮੇਂ ਘਟਨਾ ਵਾਪਰੀ ਜਗਦੀਸ਼ ਅਤੇ ਉਸ ਦਾ ਬੇਟਾ ਕੰਮ 'ਤੇ ਸਨ। ਪੁਲਸ ਨੇ ਦੱਸਿਆ ਕਿ ਜਗਦੀਸ਼ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਹੈ। ਆਸ਼ਾ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਸੀ। ਇਸ ਤੋਂ ਇਲਾਵਾ ਕਾਰੋਬਾਰ ਆਦਿ ਨੂੰ ਲੈ ਕੇ ਉਸ ਨੇ ਅਤੇ ਉਸ ਦੇ ਪਤੀ ਨੇ ਮਾਰਕੀਟ ਤੋਂ ਕਰਜ਼ ਲੈ ਰੱਖਿਆ ਸੀ ਅਤੇ ਲੈਣੇ-ਦੇਣੇ ਵਾਲੇ ਕਥਿਤ ਤੌਰ 'ਤੇ ਉਸ ਨੂੰ ਅਤੇ ਉਸ ਦੇ ਪਤੀ ਨੂੰ ਪ੍ਰੇਸ਼ਾਨ ਕਰ ਰਹੇ ਸਨ।
ਥਾਣਾ ਸਿਟੀ ਦਾ ASI ਰਿਸ਼ਵਤ ਲੈਂਦੇ ਗ੍ਰਿਫਤਾਰ
NEXT STORY