ਲੁਧਿਆਣਾ, (ਰਾਜ)— ਰਿਸ਼ੀ ਨਗਰ ਸਥਿਤ ਸੂਰਯਾ ਵਿਹਾਰ ਇਲਾਕੇ 'ਚ ਔਰਤ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜਦੋਂ ਦੁਪਹਿਰ ਨੂੰ ਮ੍ਰਿਤਕਾ ਦਾ ਬੇਟਾ ਕਮਰੇ 'ਚ ਗਿਆ ਤਾਂ ਮਾਂ ਦੀ ਲਾਸ਼ ਪੱਖੇ ਨਾਲ ਲਟਕੀ ਦੇਖ ਕੇ ਰੌਲਾ ਪਾਉਣ ਲੱਗਾ। ਉਸ ਨੇ ਗੁਆਂਢੀਆਂ ਨੂੰ ਇਕੱਠਾ ਕੀਤਾ ਤੇ ਮਾਂ ਨੂੰ ਹੇਠਾਂ ਉਤਾਰ ਕੇ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਰੁਚੀ ਜੈਨ (44) ਵਜੋਂ ਹੋਈ ਹੈ। ਥਾਣਾ ਪੀ. ਏ. ਯੂ. ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।
ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਰੁਚੀ ਜੈਨ ਦੇ ਪਤੀ ਮਨੀਸ਼ ਜੈਨ ਦੀ ਕੱਪੜਾ ਫੈਕਟਰੀ ਹੈ। ਦੋਵਾਂ ਦਾ ਇਕ ਬੇਟਾ ਪ੍ਰਿਯਾਂਸ਼ੂ ਤੇ ਇਕ ਬੇਟੀ ਹੈ। 5 ਦਸੰਬਰ ਨੂੰ ਉਨ੍ਹਾਂ ਦੀ ਬੇਟੀ ਦਾ ਵਿਆਹ ਦਿੱਲੀ ਦੇ ਰਹਿਣ ਵਾਲੇ ਲੜਕੇ ਨਾਲ ਹੋਇਆ ਸੀ। ਬੇਟੀ ਦੇ ਵਿਆਹ ਤੋਂ ਪਹਿਲਾਂ ਹੀ ਰੁਚੀ ਜੈਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਹੀ ਸੀ। ਵਿਆਹ ਤੋਂ ਬਾਅਦ ਉਹ ਇਕੱਲੀ ਰਹਿਣ ਲੱਗੀ ਤੇ ਜ਼ਿਆਦਾ ਪ੍ਰੇਸ਼ਾਨ ਹੋ ਗਈ। ਸ਼ੁੱਕਰਵਾਰ ਦੀ ਸਵੇਰ ਰੋਜ਼ਾਨਾ ਵਾਂਗ ਮਨੀਸ਼ ਆਪਣੀ ਫੈਕਟਰੀ ਚਲਾ ਗਿਆ। ਦੁਪਹਿਰ ਨੂੰ ਪ੍ਰਿਯਾਂਸ਼ੂ ਘਰ ਸੀ ਤੇ ਆਪਣੇ ਕਮਰੇ 'ਚ ਪੜ੍ਹਾਈ ਕਰ ਰਿਹਾ ਸੀ। ਇਸੇ ਦੌਰਾਨ ਰੁਚੀ ਨੇ ਆਪਣੇ ਕਮਰੇ 'ਚ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹ ਲਾ ਲਿਆ, ਜਦੋਂ ਪ੍ਰਿਯਾਂਸ਼ੂ ਮਾਂ ਨੂੰ ਦੇਖਣ ਲਈ ਥੱਲੇ ਆਇਆ ਤਾਂ ਰੁਚੀ ਦੀ ਲਾਸ਼ ਲਟਕ ਰਹੀ ਸੀ। ਉਹ ਕਿਸੇ ਤਰ੍ਹਾਂ ਰੂਚੀ ਨੂੰ ਉਤਾਰ ਕੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੜਕ ਹਾਦਸੇ ’ਚ ਵਿਅਕਤੀ ਦੀ ਮੌਤ
NEXT STORY