ਭਦੌੜ (ਰਾਕੇਸ਼ ਗਰਗ)— ਕਸਬਾ ਭਦੌੜ ਦੇ ਬਰਨਾਲਾ ਬਾਜਾਖਾਨਾ ਰੋਡ ਤੇ ਮੰਗਲਵਾਰ ਸ਼ਾਮ ਨੂੰ ਇਕ ਤੇਜ਼ ਰਫਤਾਰ ਬੱਸ ਵਲੋਂ ਸਕੂਟਰੀ ਨਾਲ ਐਕਸੀਡੈਂਟ ਦੌਰਾਨ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਭਦੌੜ ਦੇ ਐੱਸ.ਐੱਚ.ਓ.ੳਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਹਰਪ੍ਰੀਤ ਕੌਰ ਪਤਨੀ ਪ੍ਰਦੀਪ ਸਿੰਘ ਵਾਸੀ ਬਰਨਾਲਾ ਰੋਡ ਭਦੌੜ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਘਰ ਆ ਰਹੀ ਸੀ, ਇਸੇ ਦੌਰਾਨ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਹਰਗੋਬਿੰਦ ਬੱਸ ਨਾਲ ਐਕਸੀਡੈਂਟ ਹੋਣ ਕਾਰਨ ਸਕੂਟਰੀ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਵਾਲੀ ਸਥਾਨ ਤੋਂ ਡਰਾਇਵਰ ਭੱਜਣ 'ਚ ਸਫਲ ਹੋ ਗਿਆ ਹੈ ਤੇ ਬੱਸ ਨੂੰ ਪੁਲਸ ਦੀ ਕਸਟਡੀ 'ਚ ਲਿਆ ਗਿਆ ਹੈ। ਇਸ ਮੌਕੇ ਥਾਣਾ ਭਦੌੜ ਦੇ ਐੱਸ.ਐੱਚ.ੳਓ. ਹਰਸਿਮਰਨਜੀਤ ਸਿੰਘ ਘਟਨਾ ਵਾਲੀ ਸਥਾਨ 'ਤੇ ਪਹੁੰਚ ਚੁੱਕੇ ਸਨ। ਜਦੋਂ ਇਸ ਗੱਲ ਦਾ ਇਲਾਕੇ 'ਚ ਪਤਾ ਲੱਗਿਆ ਤਾਂ ਸਥਾਨਕ ਲੋਕ ਘਟਨਾ ਵਾਲੇ ਸਥਾਨ 'ਤੇ ਪਹੁੰਚਣੇ ਸ਼ੁਰੂ ਹੋ ਗਏ ਸਨ।
ਜ਼ਹਿਰੀਲੀ ਦਵਾਈ ਪੀਣ ਨਾਲ ਔਰਤ ਦੀ ਮੌਤ
NEXT STORY